ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ ਦੇ ਮੂਲ ਨਿਵਾਸੀ ਅਤੇ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਕਨੇਡਾ ਦੇ ਸੰਸਥਾਪਕ ਸਾਹਿਬ ਥਿੰਦ ਦੀ ਧਰਮ ਪਤਨੀ ਸ੍ਰੀਮਤੀ ਸੁਖਵਿੰਦਰ ਕੌਰ ਥਿੰਦ (ਸੁੱਖੀ ਥਿੰਦ) ਅੱਜ ਮਿਤੀ 06.09.2017 ਨੂੰ ਅਕਾਲ ਚਲਾਣਾ ਕਰ ਗਏ ਹਨ। ਜਿਕਰਯੋਗ ਹੈ ਕਿ ਗਦਰੀ ਬਾਬਿਆਂ ਦੇ ਮੇਲੇ ਦੀ ਸ਼ੁਰੂਆਤ ਤੋਂ ਲੈ ਕੇ ਕਾਮਾਗਾਟਾਮਾਰੂ ਕਾਂਡ ਦੀ ਮੁਆਫੀ ਤੱਕ, ਹਰ ਕਾਰਜ ਵਿੱਚ ਉਨ੍ਹਾਂ ਦੀ ਪਤਨੀ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਨਜ਼ਦੀਕੀ ਜਾਣਦੇ ਕਿ ਕਿਵੇਂ ਹਰ ਚੰਗੇ ਮਾੜੇ ਸਮੇਂ ‘ਚ ਇਹ ਦੋਵੇਂ ਜੀਅ ਇਕ ਦੂਜੇ ਦੀ ਢਾਲ ਬਣੇ। ਥਿੰਦ ਪਰਿਵਾਰ ਦੇ ਦੁੱਖ ‘ਚ ਸ਼ਰੀਕ ਹਾਂ।