ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਖਬਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ‘ਚ ਚੜ੍ਹਾਇਆ ਜਾ ਰਿਹਾ ਫੁੱਲੀਆਂ ਦਾ ਪ੍ਰਸ਼ਾਦ ਖਾ ਕੇ ਸੰਗਤ ਬੀਮਾਰ ਹੋਣੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਸੂਝਵਾਨ ਪ੍ਰਬੰਧਕਾਂ ਵੱਲੋਂ ਅਨਾਊਂਸਮੈਂਟ ਕਰ ਕੇ ਸੂਚਿਤ ਕੀਤਾ ਜਾ ਰਿਹਾ ਹੈ ਕਿ ਜੋ ਸੰਗਤ ਗੁਰਦੁਆਰਾ ਸਾਹਿਬ ਵਿਚ ਫੁੱਲੀਆਂ ਦਾ ਪ੍ਰਸ਼ਾਦ ਲਿਆ ਕੇ ਚੜ੍ਹਾ ਰਹੀ ਹੈ, ਉਸ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਹ ਫੁੱਲੀਆਂ ਦਾ ਪ੍ਰਸ਼ਾਦ ਪਲਾਸਟਿਕ ਦਾ ਬਣੀਆ ਹੋਈਆਂ ਹਨ, ਜਿਸ ਨੂੰ ਖਾ ਕੇ ਸੰਗਤਾਂ ਬੀਮਾਰ ਹੋ ਰਹੀਆਂ ਹਨ। ਇਸ ਲਈ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਫੁੱਲੀਆਂ ਦਾ ਪ੍ਰਸ਼ਾਦ ਨਾ ਚੜ੍ਹਾ ਕੇ ਦੇਗ ਲਈ ਅਰਦਾਸ ਕਰਵਾਈ ਜਾਵੇ ਤਾਂ ਜੋ ਗੁਰਦੁਆਰਾ ਸਾਹਿਬ ਵਿਚ ਰੋਜ਼ਾਨਾ ਕੜਾਹ ਪ੍ਰਸ਼ਾਦ ਸੰਗਤਾਂ ਵਿਚ ਵੰਡਿਆ ਜਾ ਸਕੇ। ਬਾਹਰੋਂ ਦੁਕਾਨਾਂ ਤੋਂ ਲਿਆ ਕੇ ਗੁਰਦੁਆਰਾ ਸਾਹਿਬ ‘ਚ ਚੜ੍ਹਾਇਆ ਗਿਆ ਪ੍ਰਸ਼ਾਦ ਸੰਗਤਾਂ ਲਈ ਜ਼ਹਿਰ ਸਾਬਤ ਹੋ ਰਿਹਾ ਹੈ, ਜਿਸ ਨੂੰ ਬੰਦ ਕੀਤਾ ਜਾਵੇ। ਇਸ ਸਬੰਧੀ ਜਦੋਂ ਸੰਤ ਬਾਬਾ ਗੁਰਚਰਨ ਸਿੰਘ ਜੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਰੋਜ਼ਾਨਾ ਕੜ੍ਹਾਹ ਪ੍ਰਸ਼ਾਦਿ ਦੀ ਦੇਗ ਹੀ ਤਿਆਰ ਕੀਤੀ ਜਾਵੇ, ਨਹੀਂ ਤਾਂ ਮਿਸ਼ਰੀ, ਪਤਾਸੇ ਜਾਂ ਮਖਾਣਿਆਂ ਦਾ ਪ੍ਰਸ਼ਾਦਿ ਵੀ ਵਰਤਾਇਆ ਜਾ ਸਕਦਾ ਹੈ।
ਕੀ ਹੈ ਪਲਾਸਟਿਕ ਤੋਂ ਤਿਆਰ ਫੁੱਲੀਆਂ ਦੀ ਪਛਾਣ??
- ਆਮ ਨਾਲੋਂ ਵੱਡਾ ਅਕਾਰ
- ਬਹੁਤ ਜਿਆਦਾ ਹੌਲੀ
- ਅੱਗ ਲਾਉਣ ਤੇ ਆਰਾਮ ਨਾਲ ਸੜ ਜਾਂਦੀ ਹੈ।