ਸਹਿਕਾਰੀ ਸਭਾ ਬੂਲਪੁਰ ਨੇ 22 ਲੱਖ 27 ਹਜ਼ਾਰ ਦਾ ਮੁਨਾਫ਼ਾ ਵੰਡਿਆ

37

d98947486

ਸੁਲਤਾਨਪੁਰ ਲੋਧੀ/ਡਡਵਿੰਡੀ, 30 ਸਤੰਬਰ (ਨਰਿੰਦਰ ਸਿੰਘ ਸੋਨੀਆ, ਬਲਬੀਰ ਸੰਧਾ)- ਕੁਸ਼ਲ ਪ੍ਰਬੰਧਕ ਤੇ ਇਮਾਨਦਾਰੀ ਕਰਮਚਾਰੀ ਕਿਸੇ ਵੀ ਸੰਸਥਾ ਨੂੰ ਬੁਲੰਦੀਆਂ ‘ਤੇ ਲਿਜਾਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਸ ਨਾਲ ਸੰਸਥਾ ਨੂੰ ਦੂਜਿਆਂ ਤੋਂ ਮੋਹਰੀ ਹੋਣ ਦਾ ਮਾਣ ਮਿਲਦਾ ਹੈ | ਇਹ ਸ਼ਬਦ ਗੁਲਜ਼ਾਰ ਸਿੰਘ ਸੰਧੂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਨੇ ਦੀ ਬੂਲਪੁਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਦੇ ਮੁਨਾਫ਼ਾ ਵੰਡ ਸਮਾਗਮ ਮੌਕੇ ਹਾਜ਼ਰ ਕਿਸਾਨ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਬੂਲਪੁਰ ਸਹਿਕਾਰੀ ਸਭਾ ਦੇ ਪ੍ਰਬੰਧਕ ਤੇ ਕਰਮਚਾਰੀ ਵਧਾਵੀ ਦੇ ਪਾਤਰ ਹਨ, ਜਿਨ੍ਹਾਂ ਕਿਸਾਨਾਂ ਦੀਆਂ ਖੇਤੀ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਸਭਾ ਦੇ ਮੈਂਬਰਾਂ ਨੂੰ ਮੁਨਾਫ਼ਾ ਵੀ ਤਕਸੀਮ ਕੀਤਾ ਹੈ | ਇਸ ਮੌਕੇ ਸਭਾ ਦੇ 954 ਮੈਂਬਰਾਂ ਨੂੰ ਸਭਾ ਦੇ ਫ਼ੰਡ ਰੱਖਣ ਤੋਂ ਬਾਅਦ 22 ਲੱਖ 27 ਹਜ਼ਾਰ ਰੁਪਏ ਦਾ ਮੁਨਾਫ਼ਾ ਵੰਡਿਆ ਗਿਆ | ਇਸ ਮੁਨਾਫ਼ੇ ਦੇ ਚੈੱਕ ਸਭਾ ਦੇ ਮੈਂਬਰਾਂ ਨੂੰ ਡਿਪਟੀ ਰਜਿਸਟਰਾਰ ਸਾਹਿਬ ਨੇ ਤਕਸੀਮ ਕੀਤੇ | ਸਮਾਗਮ ਨੂੰ ਸਰਬਜੀਤ ਕੌਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸੁਲਤਾਨਪੁਰ ਲੋਧੀ, ਜਗਮੋਹਣ ਸਿੰਘ ਨਿਰੀਖਕ, ਮਲਕੀਤ ਰਾਮ ਨਿਰੀਖਕ ਅਤੇ ਬਿਕਰਮਜੀਤ ਸਿੰਘ ਮੈਨੇਜਰ ਡੀ. ਸੀ. ਯੂ. ਕਪੂਰਥਲਾ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ | ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸਮਾਗਮ ਦੌਰਾਨ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਭਾ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਦਿਲਬਾਗ ਸਿੰਘ, ਮੀਤ ਪ੍ਰਧਾਨ ਸੂਰਤ ਸਿੰਘ, ਅਜੀਤ ਸਿੰਘ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਪਿਆਰਾ ਸਿੰਘ, ਮਹਿੰਦਰ ਸਿੰਘ, ਪੂਰਨ ਸਿੰਘ ਸਾਰੇ ਕਮੇਟੀ ਮੈਂਬਰ ਨੇ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਸ੍ਰੀ ਸੀਤਲ ਸਿੰਘ ਧੰਜੂ ਮੈਨੇਜਰ ਸਹਿਕਾਰੀ ਬੈਂਕ ਟਿੱਬਾ, ਸਤਨਾਮ ਸਿੰਘ ਬਾਜਵਾ ਇਫਕੋ ਡੈਲੀਗੇਟ, ਮਹਿੰਦਰ ਸਿੰਘ ਸੈਕਟਰੀ, ਮਨਮੋਹਨ ਸਿੰਘ ਕੈਸ਼ੀਅਰ, ਜਾਗੀਰ ਸਿੰਘ ਠੱਟਾ, ਗੁਰਦੀਪ ਸਿੰਘ ਟਿੱਬਾ, ਬਲਬੀਰ ਸਿੰਘ ਤਲਵੰਡੀ ਚੌਧਰੀਆਂ, ਸੰਤੋਖ ਸਿੰਘ ਜੈਨਪੁਰ, ਕਰਨੈਲ ਸਿੰਘ ਸ਼ਾਹਵਾਲਾ, ਕੁਲਬੀਰ ਸਿੰਘ, ਹਰਮਿੰਦਰ ਸਿੰਘ ਠੱਟਾ, ਸਰਵਣ ਸਿੰਘ ਚੰਦੀ ਸਟੇਟ ਐਵਾਰਡੀ ਕਿਸਾਨ, ਮਾਸਟਰ ਦੇਸ ਰਾਜ ਸਾਬਕਾ ਬੀ.ਪੀ.ਈ.ਓ., ਗੁਰਮੁਖ ਸਿੰਘ, ਪਿਆਰਾ ਸਿੰਘ ਡੀ.ਸੀ.ਯੂ. ਸਮੇਤ ਸਭਾ ਦੇ ਮੈਂਬਰ ਵੱਡੀ ਗਿਣਤੀ ‘ਚ ਹਾਜ਼ਰ ਸਨ |