ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿੱਚ ਪੰਜਾਬ ਨੈਸ਼ਨਲ ਬੈਂਕ ਵੱਲੋਂ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਅਧੀਨ ਸਕੂਲ ਦੇ ਵਿਦਿਆਰਥੀਆਂ ਨੂੰ 50 ਬੈਗ ਅਤੇ 200 ਕਾਪੀਆਂ ਵੰਡੀਆਂ ਗਈਆਂ। ਬੈਂਕ ਦੇ ਬੁਲਾਰੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਬਹੁਤ ਹੀ ਅਨਮੁੱਲਾ ਜੀਵਨ ਹੈ। ਇਸ ਸਮੇਂ ਦੌਰਾਨ ਹੀ ਇਨਸਾਨ ਦੇ ਭਵਿੱਖ ਨੂੰ ਜਾਗ ਲੱਗਦੀ ਹੈ। ਇਸ ਮੌਕੇ ਬੈਂਕ ਦੇ ਕਰਮਚਾਰੀਆਂ ਤੋਂ ਇਲਾਵਾ ਮਾਸਟਰ ਬਲਬੀਰ ਸਿੰਘ ਝੰਡ, ਮਾਸਟਰ ਜਗਤਾਰ ਸਿੰਘ, ਹਰਜੀਤ ਸਿੰਘ ਪੀ.ਟੀ.ਆਈ., ਮਾਸਟਰ ਜੋਗਿੰਦਰ ਸਿੰਘ, ਸ.ਗੁਰਦੀਪ ਸਿੰਘ ਸਾਬਕਾ ਸਰਪੰਚ, ਸ.ਦਲਵਿੰਦਰ ਸਿੰਘ, ਸ.ਗੁਰਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।