ਅੱਜ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਸ. ਸਾਧੂ ਸਿੰਘ ਸਾਬਕਾ ਸਰਪੰਚ ਵੱਲੋਂ ਛੇਵੀਂ ਤੋਂ ਨੌਵੀਂ ਜਮਾਤ ਦੇ 160 ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੰਡੀਆਂ ਗਈਆਂ। ਸਰਕਾਰੀ ਸਕੂਲ ਦੇ ਵਿਹੜੇ ਵਿੱਚ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸਾਧੂ ਸਿੰਘ ਸਾਬਕਾ ਸਰਪੰਚ ਨੇ ਆਖਿਆ ਕਿ ਸਾਨੂੰ ਸਭ ਨੂੰ ਰਲ ਮਿਲ ਕੇ ਇਹਨਾਂ ਸਕੂਲਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਇਹ ਵਿਦਿਆਰਥੀ ਪੜ੍ਹ ਲਿਖ ਕੇ ਭਵਿੱਖ ਵਿੱਚ ਕਾਮਯਾਬੀ ਹਾਸਲ ਕਰ ਸਕਣ। ਇਸ ਮੌਕੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦਾ ਸਮੂਹ ਸਟਾਫ, ਮਾਸਟਰ ਮਹਿੰਗਾ ਸਿੰਘ ਮੋਮੀ, ਕਰਮਜੀਤ ਸਿੰਘ, ਸੂਬਾ ਸਿੰਘ, ਦਲਵਿੰਦਰ ਸਿੰਘ, ਐਡਵੋਕੇਟ ਬਲਵਿੰਦਰ ਸਿੰਘ ਮੋਮੀ ਤੇ ਅਵਤਾਰ ਸਿੰਘ ਰਾਜੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।