ਸਮੁੱਚੇ ਪੰਜਾਬ ‘ਚ ਗਾਜਰ ਬੂਟੀ ਦੇ ਪਸਾਰ ‘ਚ ਵਾਧਾ-ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ-ਕਾਮਰੇਡ ਸੁਰਜੀਤ ਸਿੰਘ ਠੱਟਾ

50

ਸਮੁੱਚੇ ਪੰਜਾਬ ਅੰਦਰ ਭੰਗ ਅਤੇ ਗਾਜਰ ਬੂਟੀ ਦਾ ਏਨਾ ਪਸਾਰਾ ਹੋ ਚੁੱਕਾ ਹੈ ਕਿ ਕੋਈ ਵੀ ਮੇਨ ਸੜਕ, ਪਿੰਡਾਂ ਦੀਆਂ ਲਿੰਕ ਰੋਡ, ਸ਼ਮਸ਼ਾਨਘਾਟ ਖ਼ਾਲੀ ਪਈਆਂ ਥਾਵਾਂ ਅਤੇ ਜੀ.ਟੀ. ਰੋਡ ਵਰਗੀਆਂ ਸੜਕਾਂ ਵੀ ਇਸ ਦੀ ਮਾਰ ਤੋਂ ਨਹੀਂ ਬਚੀਆਂ। ਜਿੱਥੇ ਇਹ ਨਾ ਉੱਗੀ ਹੋਵੇ। ਇਹ ਭੰਗ ਬੂਟੀ ਵੱਧ ਕੇ ਏਨੀ ਲੰਮੀ ਹੋ ਚੁੱਕੀ ਹੈ ਕਿ ਕੋਈ ਸਮਾਜ ਵਿਰੋਧੀ ਅਨਸਰ ਇਸ ‘ਚ ਲੁੱਕ ਕੇ ਕਿਸੇ ਵੀ ਮਾੜੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਇਹ ਪ੍ਰਗਟਾਵਾ ਕਾਮਰੇਡ ਸੁਰਜੀਤ ਸਿੰਘ ਠੱਟਾ ਸੀ.ਪੀ.ਆਈ.ਵਰਕਿੰਗ ਕਮੇਟੀ ਮੈਂਬਰ ਸੁਲਤਾਨ ਪੁਰ ਲੋਧੀ, ਬਲਜੀਤ ਸਿੰਘ ਬੱਲੀ ਠੱਟਾ, ਜਸਦੇਵ ਸਿੰਘ ਲਾਡੀ ਬੂੜੇ ਵਾਲ ਨੇ ਕਿਹਾ ਕੇ ਜੇ ਕਰ ਭੰਗ ਬੂਟੀ ਕਾਬੂ ਨਾ ਪਾਇਆਂ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਆਗੂਆਂ ਨੇ ਕਿਹਾ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲਾਕ ਅਧਿਕਾਰੀਆਂ ਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਆਪ ਉਪਰਾਲੇ ਕਰਨੇ ਚਾਹੀਦੇ ਹਨ। ਪਿੰਡਾਂ ਦੀਆਂ ਪੰਚਾਇਤਾਂ ਸਖ਼ਤ ਹਦਾਇਤਾਂ ਕਰਕੇ ਇਨ੍ਹਾਂ ਨਾਮੁਰਾਦ ਬੂਟੀਆਂ ਦਾ ਜੰਗੀ ਪੱਧਰ ‘ਤੇ ਖ਼ਾਤਮਾ ਕਰਨਾ ਚਾਹੀਦਾ ਹੈ। ਇਸ ਕੰਮ ‘ਚ ਪਿੰਡਾਂ ਵਿਚ ਬਣੀਆਂ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ, ਸਪੋਰਟਸ ਕਲੱਬਾਂ ਅਤੇ ਸਭਿਆਚਾਰਕ ਵੈੱਲਫੇਅਰ ਸੁਸਾਇਟੀਆਂ ਦਾ ਸਹਿਯੋਗ ਲੈਣਾ ਚਾਹੀਦਾ ਹੈ। ਆਗੂਆਂ ਨੇ ਨੌਜਵਾਨਾਂ ਨੂੰ ਕੀਤੀ ਕੇ ਉਹ ਇਸ ਕੰਮ ਵਿਚ ਪੰਚਾਇਤਾਂ ਉੱਤੇ ਪ੍ਰਸ਼ਾਸਨ ਦਾ ਪੁਰਾ ਸਹਿਯੋਗ ਦੇਣ। d117440998