ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਤਾਈਏ ਦਾ ਮੇਲਾ ਦਾ ਸਿੱਧਾ ਪ੍ਰਸਾਰਣ ਠੱਟਾ ਨਵਾਂ ਪਿੰਡ ਦੀ ਵੈੱਬਸਾਈਟ ‘ਤੇ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਠੱਟਾ ਨਵਾਂ ਵੈੱਬਸਾਈਟ ਦੇ ਮੁੱਖ ਸੰਚਾਲਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲੇ ਦੇ ਵੈੱਬਸਾਈਟ ਤੇ ਸਿੱਧੇ ਪ੍ਰਸਾਰਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। 9 ਮਈ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਮਮਮ.ਵੀ਼ਵਵ਼.ਜਅ ਤੇ ਲਾਗ ਆਨ ਕਰਕੇ ਦੁਨੀਆ ਦੇ ਕੋਨੇ-ਕੋਨੇ ਵਿਚ ਅਪ੍ਰਵਾਸੀ ਭਾਰਤੀ ਅਤੇ ਆਪਣੇ ਦੇਸ਼ ਵਿਚ ਬੈਠੇ ਲੋਕ ਵੀ ਦੇਖ ਸਕਦੇ ਹਨ ਤੇ ਸਮਾਗਮਾਂ ਨਾਲ ਸਬੰਧਿਤ ਫ਼ੋਟੋ ਅਤੇ ਵੀਡੀਓ ਸ਼ਾਮ ਪੰਜ ਵਜੇ ਤੋਂ ਬਾਅਦ ਉਕਤ ਵੈੱਬਸਾਈਟ ‘ਤੇ ਉਪਲਬੱਧ ਹੋ ਜਾਣਗੇ।