ਸਟੇਟ ਬੈਂਕ ਆਫ਼ ਪਟਿਆਲਾ ਦੀ ਬਰਾਂਚ ਦਾ ਉਦਘਾਟਨ ਕੀਤਾ ਗਿਆ

38

29122012ਆਪਣਾ ਆਰਥਿਕ ਲਾਭ ਕਮਾਉਣ ਅਤੇ ਪੇਂਡੂ ਖੇਤਰ ਵਿੱਚ ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਛੋਟੇ ਦੁਕਾਨਦਾਰਾਂ ਅਤੇ ਛੋਟੇ ਧੰਦੇ ਕਰਨ ਵਾਲਿਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਆਰਥਿਕ ਅਦਾਰਿਆਂ, ਕਸਬਿਆਂ ਅਤੇ ਵੱਡੇ ਪਿੰਡਾਂ ਵੱਲ ਧਿਆਨ ਕੇਂਦਰਿਤ ਕੀਤਾ ਹੈ, ਇਸੇ ਹੀ ਤਰਕ ਨੂੰ ਲੈਂਦਿਆਂ ਭਾਰਤ ਦੇ ਉਸੇ ਆਰਥਿਕ ਅਦਾਰੇ ਸਟੇਟ ਬੈਂਕ ਆਫ਼ ਪਟਿਆਲਾ ਨੇ ਅੱਜ ਆਪਣੀ ਬਰਾਂਚ ਸਟੇਟ ਬੈਂਕ ਆਫ਼ ਪਟਿਆਲਾ ਤਲਵੰਡੀ ਚੌਧਰੀਆਂ ਦਾ ਉਦਘਾਟਨ ਅਦਾਰੇ ਦੀ ਸਹਾਇਕ ਮਹਾਂ ਪ੍ਰਬੰਧਕ ਸ੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਵਿੱਚ ਸਰਪੰਚ ਹਰਜਿੰਦਰ ਸਿੰਘ ਘੁਮਾਣ ਤਲਵੰਡੀ ਚੌਧਰੀਆਂ ਨੇ ਕੀਤਾ। ਇਸ ਛੋਟੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਕੋਈ ਵੀ ਅਦਾਰਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਚੱਲ ਸਕਦਾ। ਰਤਨ ਭੂਸ਼ਨ ਜੈਨ ਮੈਨੇਜਰ ਸਟੇਟ ਆਫ਼ ਪਟਿਆਲਾ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਇਹ ਬੈਂਕ ਤੁਹਾਡੀਆਂ ਸਹੂਲਤਾਂ ਲਈ ਖੋਲਿਆ ਗਿਆ ਹੈ, ਇਸ ਨੂੰ ਸਹਿਯੋਗ ਦਿਓ। ਗੁਰਮੇਜ ਸਿੰਘ ਬਰਾਂਚ ਮੈਨੇਜਰ ਨੇ ਤਲਵੰਡੀ ਚੌਧਰੀਆਂ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਘੁਮਾਣ ਨੇ ਕਿਹਾ ਕਿ ਨਗਰ ਨਿਵਾਸੀ ਅਤੇ ਗਰਾਮ ਪੰਚਾਇਤ ਤਲਵੰਡੀ ਚੌਧਰੀਆਂ ਅਦਾਰੇ ਨੂੰ ਪੂਰਾ ਸਹਿਯੋਗ ਦੇਵੇਗੀ। ਇਸ ਮੌਕੇ ਸਾਬਕਾ ਬੀ.ਪੀ.ਓ ਚਰਨਜੀਤ ਸਿੰਘ ਅਤੇ ਬਲਵਿੰਦਰ ਸਿੰਘ ਤੁੜ, ਗੁਰਬਚਨ ਸਿੰਘ ਸਾਬਕਾ ਸਰਪੰਚ ਮੰਗੂਪੁਰ, ਪ੍ਰਮੋਦ ਕੁਮਾਰ ਪੱਪੂ ਸ਼ਾਹ, ਬਲਜੀਤ ਸਿੰਘ ਬੱਲੀ, ਕੁਲਵਿੰਦਰ ਸਿੰਘ ਸੰਧੂ, ਤਰਸੇਮ ਸਿੰਘ ਮੋਮੀ, ਜਗੀਰ ਸਿੰਘ ਲੰਬੜ, ਹਰਦਿਆਲ ਸਿੰਘ ਸੰਧੂ, ਮਾਸਟਰ ਜਰਨੈਲ ਸਿੰਘ, ਨੰਬਰਦਾਰ ਹਰਭਜਨ ਸਿੰਘ ਮੰਗੂਪੁਰ, ਮਾਸਟਰ ਕਰਨੈਲ ਸਿੰਘ ਸੂਜੋਕਾਲੀਆ, ਮਾਸਟਰ ਪਿਆਰਾ ਸਿੰਘ ਕਾਲੇਵਾਲ, ਰਾਜਬੀਰ ਸਿੰਘ ਸਰਪੰਚ ਨੂਰੋਵਾਲ, ਨੰਬਰਦਾਰ ਗੁਰਦੀਪ ਸਿੰਘ ਭੈਣੀ ਹੁੱਸੇ ਖਾਂ, ਬਖ਼ਸ਼ੀਸ਼ ਸਿੰਘ ਫ਼ੌਜੀ, ਮਲਕੀਤ ਸਿੰਘ ਨੰਢਾ, ਮਾਸਟਰ ਕੇਹਰ ਸਿੰਘ, ਨਰਿੰਦਰ ਸਿੰਘ ਕਾਲੇਵਾਲ, ਮਲਕੀਤ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ ਬੱਬੂ, ਜਗਜੀਤ ਸਿੰਘ, ਪ੍ਰੀਤਮ ਸਿੰਘ ਓਠੀ, ਬਲਦੇਵ ਸਿੰਘ ਵੜੈਚ, ਰਸ਼ਪਾਲ ਸਿੰਘ, ਵਿਕਰਮਪਾਲ ਨਾਹਰ, ਕੁਲਵਿੰਦਰ ਸਿੰਘ, ਕੀਰਤਨਪਾਲ ਸਿੰਘ ਸੰਧੂ, ਕਾਲਾ ਜੱਟ ਆਦਿ ਹਾਜ਼ਰ ਸਨ।