ਸਟੇਟ ਐਵਾਰਡ ਪ੍ਰਾਪਤ ਕਰਕੇ ਪਿ੍ੰ. ਲਖਬੀਰ ਸਿੰਘ ਨੇ ਸਿੱਖਿਆ ਖੇਤਰ ‘ਚ ਕਪੂਰਥਲਾ ਦਾ ਸਿਰ ਉੱਚਾ ਕੀਤਾ।

33

d116985210
ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ਪਿ੍ੰਸੀਪਲ ਲਖਬੀਰ ਸਿੰਘ ਨੂੰ ਅਧਿਆਪਕ ਦਿਵਸ ‘ਤੇ 5 ਸਤੰਬਰ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਨਾਲ ਕਪੂਰਥਲਾ ਜ਼ਿਲ੍ਹੇ ਦਾ ਸਿੱਖਿਆ ਖੇਤਰ ਵਿਚ ਹੋਰ ਸਿਰ ਉੱਚਾ ਹੋਇਆ ਹੈ | ਸ. ਲਖਬੀਰ ਸਿੰਘ ਨੇ 2009 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਚ ਪਿ੍ੰਸੀਪਲ ਵਜੋਂ ਤਾਇਨਾਤ ਹੋਏ ਤੇ ਉਨ੍ਹਾਂ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ, ਅਧਿਆਪਕਾਂ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਕੂਲ ਦੀ ਕਾਇਆਕਲਪ ਦੇ ਨਾਲ-ਨਾਲ ਸਕੂਲ ਵਿਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਵੀ ਵਿਸ਼ੇਸ਼ ਭੂਮਿਕਾ ਅਦਾ ਕੀਤੀ | ਪਿ੍ੰਸੀਪਲ ਟਿੱਬਾ ਨੇ ਦੱਸਿਆ ਕਿ ਪਿਛਲੇ ਵਿੱਦਿਅਕ ਵਰ੍ਹੇ ਦੌਰਾਨ ਉਨ੍ਹਾਂ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਨੂੰ ਇਕ ਚੁਣੌਤੀ ਵਜੋਂ ਲਿਆ, ਜਿਸ ਕਾਰਨ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਿਚ 15 ਫੀਸਦੀ ਤੋਂ ਵੱਧ ਵਾਧਾ ਹੋਇਆ | ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਕੂਲ ਨੂੰ ਹਰਿਆ ਭਰਿਆ ਰੱਖਣ ਦਾ ਸਵਾਲ ਹੈ, ਉਨ੍ਹਾਂ ਸਕੂਲ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਏ ਤੇ ਬੱਚਿਆਂ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਉਨ੍ਹਾਂ ਆਪਣੇ ਆਲੇ-ਦੁਆਲੇ ਨੂੰ ਖ਼ੂਬਸੂਰਤ ਬਣਾਇਆ | ਖੇਡਾਂ ਦੇ ਖੇਤਰ ਵਿਚ ਵੀ ਸਰਕਲ ਸਟਾਈਲ ਕਬੱਡੀ ਅੰਡਰ 17 ਵਿਚ ਟਿੱਬਾ ਸਕੂਲ ਦੇ ਖਿਡਾਰੀਆਂ ਨੇ ਪੰਜਾਬ ਵਿਚੋਂ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ ਤੇ ਟਿੱਬਾ ਸਕੂਲ ਦੇ ਦੋ ਖਿਡਾਰੀ ਗੋਲਡ ਮੈਡਲ ਲੈਣ ਵਿਚ ਵੀ ਸਫ਼ਲ ਰਹੇ | ਸਮੇਂ-ਸਮੇਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ |