ਸ਼ੇਰਗਿੱਲ ਇਸ ਕਲਮ ਨਾਲ ਮੈਂ ਪੋਲ ਵੀ ਖੋਲਾਂਗਾ, ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।

56

1

ਕਲਮ ਤਰਾਜੂ ਫੜ ਕੇ ਮੈਂ ਸਦਾ ਸੱਚ ਹੀ ਤੋਲਾਂਗਾ,
ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।
ਦੇਖੇ ਮੈਂ ਪੰਜਾਬੀ ਦੇ ਵਿਚ ਜ਼ਹਿਰ ਘੋਲਦੇ ਜੋ,
ਕੁੱਤੀ ਚੀਕਾ ਬੋਲ ਬੋਲਕੇ ਇਨਾਮ ਟੋਹਲਦੇ ਜੋ,
ਅਮ੍ਰਿਤ ਵਰਗੀ ਭਾਸ਼ਾ ਵਿਚ ਮੈ ਜ਼ਹਿਰ ਨਹੀਂ ਘੋਲਾਂਗਾ,
ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।
ਕਰੋ ਤਰੱਕੀ ਜ਼ੋਰਾਂ ਤੇ ਪਰ ਮਾਂ ਨੂੰ ਨਾਂ ਭੁਲਿਓ,
ਦੇਖ ਵਿਦੇਸ਼ੀ ਭਾਸ਼ਾ ਤੇ ਕਦੇ ਜ਼ਿਆਦਾ ਨਾਂ ਡੁੱਲਿਓ,
ਭੁੱਲ ਗਏ ਜੋ ਪੰਜਾਬੀ ਮਾਂ ਉਹਨਾਂ ਨੂੰ ਟੋਹਲਾਂਗਾ,
ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।
ਨੇਕ ਨਿਮਾਂਣਿਆ ਲਿਖ ਪੰਜਾਬੀ ਪ੍ਹੜ ਪੰਜਾਬੀ ਤੂੰ,
ਵਿਰਸੇ ਵਿੱਚੋ ਨਵੀ ਕੋਇ ਘੜ੍ਹ ਪੰਜਾਬੀ ਤੂੰ,
ਸ਼ੇਰਗਿੱਲ ਇਸ ਕਲਮ ਨਾਲ ਮੈਂ ਪੋਲ ਵੀ ਖੋਲਾਂਗਾ,
ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।
ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।
ਨੇਕ ਨਿਮਾਣਾਂ ਸੇਰਗਿੱਲ
0097470234426