ਸ਼ਨੀਵਾਰ 25 ਅਕਤੂਬਰ 2014 (ਮੁਤਾਬਿਕ 9 ਕੱਤਕ ਸੰਮਤ 546 ਨਾਨਕਸ਼ਾਹੀ)

42

11

ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ {ਅੰਗ 634}

ਪਦਅਰਥ: ਪ੍ਰੀਤਮਹੇ ਸੱਜਣ! ਮਾਹੀਵਿਚ। ਸਿਉਨਾਲ। ਫਾਂਧਿਓਬੱਝਾ ਹੋਇਆ ਹੈ। ਕੋਕੋਈ ਮਨੁੱਖ। ਕਾਹੂ ਕੋਕਿਸੇ ਦਾ।੧।ਰਹਾਉ।

ਆਨਿਆ ਕੇ। ਮਿਲਿਮਿਲ ਕੇ। ਚਹੂ ਦਿਸਿਚੌਹੀਂ ਪਾਸੀਂ। ਰਹਤ ਘੇਰੈਘੇਰੀ ਰੱਖਦੇ ਹਨ। ਸੰਗੁਸਾਥ। ਕੋਊਕੋਈ ਭੀ।੧।

ਨਾਰਿਇਸਤ੍ਰੀ। ਹਿਤੁਪਿਆਰ। ਜਾ ਸਿਉਜਿਸ ਨਾਲ। ਸੰਗਿਨਾਲ {ਲਫ਼ਜ਼ ਸੰਗੁਅਤੇ ਸੰਗਿਦਾ ਫ਼ਰਕ ਚੇਤੇ ਰੱਖਣਾ}ਹੰਸਜੀਵਾਤਮਾ। ਕਾਂਇਆਸਰੀਰ। ਪ੍ਰੇਤਗੁਜ਼ਰ ਚੁਕਾ, ਮਰ ਚੁਕਾ। ਕਰਿਆਖ ਕੇ।੨।

ਇਹ ਬਿਧਿ ਕੋਇਸ ਤਰ੍ਹਾਂ। ਬਿਉਹਾਰੁਵਰਤਾਰਾ। ਅੰਤ ਬਾਰਅਖ਼ੀਰਲੇ ਸਮੇ। ਕਾਮਿਕੰਮ ਵਿਚ।੩।

ਅਰਥ: ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, (ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ)੧।ਰਹਾਉ।

ਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ। (ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ।੧।

ਹੇ ਮਿੱਤਰ! ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ।੨।

ਹੇ ਨਾਨਕ! (ਆਖਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ। (ਪਰ, ਹੇ ਮਿੱਤਰ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ(ਮਨੁੱਖ ਦੀ) ਮਦਦ ਨਹੀਂ ਕਰ ਸਕਦਾ।੩।੧੨।੧੩੯।

ਨੋਟ: ਸਾਰੇ ਸ਼ਬਦਾਂ ਦਾ ਵੇਰਵਾ ਇਉਂ ਹੈ:

ਸੋਰਠਿ ਮਹਲਾ ੧ —- ੧੨
ਮਹਲਾ ੩ ——– ੧੨
ਮਹਲਾ ੪ ———
ਮਹਲਾ ੫ ——– ੯੪
ਮਹਲਾ ੯ ——– ੧੨
. . . . . . . . . . . —–
. ਕੁਲ ਜੋੜ . . . . . . ੧੩੯