ਵੀਰਵਾਰ 26 ਫਰਵਰੀ 2015 (ਮੁਤਾਬਿਕ 14 ਫੱਗਣ ਸੰਮਤ 546 ਨਾ:)

41
Today's Mukhwak from G.Damdama Sahib Thatta

Huqam

ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਜਬ ਦੇਖਾ ਤਬ ਗਾਵਾ ॥ ਤਉ ਜਨ ਧੀਰਜੁ ਪਾਵਾ ॥੧॥ ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥ ਜਹ ਝਿਲਿ ਮਿਲਿ ਕਾਰੁ ਦਿਸੰਤਾ ॥ ਤਹ ਅਨਹਦ ਸਬਦ ਬਜੰਤਾ ॥ ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥੨॥ ਰਤਨ ਕਮਲ ਕੋਠਰੀ ॥ ਚਮਕਾਰ ਬੀਜੁਲ ਤਹੀ ॥ ਨੇਰੈ ਨਾਹੀ ਦੂਰਿ ॥ ਨਿਜ ਆਤਮੈ ਰਹਿਆ ਭਰਪੂਰਿ ॥੩॥ ਜਹ ਅਨਹਤ ਸੂਰ ਉਜ੍ਯ੍ਯਾਰਾ ॥ ਤਹ ਦੀਪਕ ਜਲੈ ਛੰਛਾਰਾ ॥ ਗੁਰ ਪਰਸਾਦੀ ਜਾਨਿਆ ॥ ਜਨੁ ਨਾਮਾ ਸਹਜ ਸਮਾਨਿਆ ॥੪॥੧॥ {ਅੰਗ 656-657}

ਪਦਅਰਥ: ਦੇਖਾਦੇਖਾਂ, ਵੇਖਦਾ ਹਾਂ; ਪ੍ਰਭੂ ਦਾ ਦੀਦਾਰ ਕਰਦਾ ਹਾਂ। ਗਾਵਾਗਾਵਾਂ, ਮੈਂ (ਉਸ ਦੇ ਗੁਣ) ਗਾਉਂਦਾ ਹਾਂ। ਤਉਤਦੋਂ। ਜਨਹੇ ਭਾਈ! ਪਾਵਾਮੈਂ ਹਾਸਲ ਕਰਦਾ ਹਾਂ। ਧੀਰਜੁਸ਼ਾਂਤੀ, ਅਡੋਲਤਾ, ਟਿਕਾਉ।੧। ਨਾਦਿਨਾਦ ਵਿਚ, (ਗੁਰੂ ਦੇ) ਸ਼ਬਦ ਵਿਚ। ਸਮਾਇਲੋਸਮਾ ਗਿਆ ਹੈ, ਲੀਨ ਹੋ ਗਿਆ ਹੈ। ਰੇਹੇ ਭਾਈ! ਭੇਟਿਲੇਮਿਲਾ ਦਿੱਤਾ ਹੈ। ਦੇਵਾਹਰੀ ਨੇ।੧।ਰਹਾਉ। ਜਹਜਿੱਥੇ, ਜਿਸ (ਮਨ) ਵਿਚ। ਝਿਲਿਮਿਲਿਕਾਰੁਇੱਕਰਸ ਚੰਚਲਤਾ, ਸਦਾ ਚੰਚਲਤਾ ਹੀ ਚੰਚਲਤਾ। ਦਿਸੰਤਾਦਿੱਸਦੀ ਸੀ। ਤਹਉੱਥੇ, ਉਸ (ਮਨ) ਵਿਚ। ਅਨਹਦਇੱਕਰਸ। ਸਬਦ ਬਜੰਤਾਸ਼ਬਦ ਵੱਜ ਰਿਹਾ ਹੈ, ਸਤਿਗੁਰੂ ਦੇ ਸ਼ਬਦ ਦਾ ਪ੍ਰਭਾਵ ਜ਼ੋਰਾਂ ਵਿਚ ਹੈ। ਜੋਤੀਪਰਮਾਤਮਾ ਦੀ ਜੋਤਿ ਵਿਚ। ਜੋਤਿਮੇਰੀ ਜਿੰਦ, ਮੇਰੀ ਆਤਮਾ। ਸਮਾਨ੍ਹ੍ਹੀ—(ਅੱਖਰ ਦੇ ਹੇਠ ਅੱਧਾ ਹੈ)ਗੁਰ ਪਰਸਾਦੀਗੁਰੂ ਦੀ ਕਿਰਪਾ ਨਾਲ। ਜਾਨੀਜਾਣੀ ਹੈ, ਸਾਂਝ ਪਈ ਹੈ।੨। ਕਮਲ ਕੋਠਰੀ—(ਹਿਰਦਾ-) ਕਮਲਕੋਠੜੀ ਵਿਚ। ਰਤਨ—(ਰੱਬੀ ਗੁਣਾਂ ਦੇ) ਰਤਨ (ਪਏ ਹੋਏ ਸਨ, ਪਰ ਮੈਨੂੰ ਪਤਾ ਨਹੀਂ ਸੀ)ਤਹੀਉਸੇ (ਹਿਰਦੇ) ਵਿਚ। ਚਮਕਾਰਲਿਸ਼ਕ, ਚਾਨਣ। ਨਿਜ ਆਤਮੈਮੇਰੇ ਆਪਣੇ ਅੰਦਰ।੩। ਛੰਛਾਰਾਮੱਧਮ। ਦੀਪਕਦੀਵਾ। ਤਹਉਸ (ਮਨ) ਵਿਚ (ਪਹਿਲਾਂ)ਜਹਜਿੱਥੇ (ਹੁਣ)ਅਨਹਤਇੱਕਰਸ, ਲਗਾਤਾਰ।੪।

ਅਰਥ: ਹੇ ਭਾਈ! ਮੈਨੂੰ ਪ੍ਰਭੂਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ।੧।ਰਹਾਉ। (ਹੁਣ ਸ਼ਬਦ ਦੀ ਬਰਕਤਿ ਦਾ ਸਦਕਾ) ਜਿਉਂ ਜਿਉਂ ਮੈਂ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰਦਾ ਹਾਂ ਮੈਂ (ਆਪਮੁਹਾਰਾ) ਉਸ ਦੀ ਸਿਫ਼ਤਿਸਾਲਾਹ ਕਰਦਾ ਹਾਂ ਤੇ ਹੇ ਭਾਈ! ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ।੧। (ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ ਉੱਥੇ ਹੁਣ ਇੱਕਰਸ ਗੁਰਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ, ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ, ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ।੨। ਮੇਰੇ ਹਿਰਦੇਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ); ਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ); ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ, ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ।੩। ਜਿਸ ਮਨ ਵਿਚ ਹੁਣ ਇੱਕਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ, ਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ; ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣਪਛਾਣ ਹੋ ਗਈ ਹੈ ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ।੪।੧।