ਵਿਸਾਖੀ ਦਾ ਸ਼ੁੱਭ ਦਿਹਾੜਾ ਗ੍ਰਾਮ ਪੰਚਾਇਤ ਨਵਾਂ ਠੱਟਾ, ਸਮੂਹ ਨਗਰ ਨਿਵਾਸੀ ਤੇ ਕਮੇਟੀ ਮੰਦਰ ਦੁਰਗਾ ਭਵਾਨੀ ਵੱਲੋਂ ਮੰਦਰ ਦੁਰਗਾ ਭਵਾਨੀ ਨਵਾਂ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਮਹਾਂਮਾਈ ਦਾ ਗੁਣਗਾਣ ਕੀਤਾ ਗਿਆ। ਆਈ ਸੰਗਤ ਵਿੱਚ ਮਾ. ਮਹਿੰਗਾ ਸਿੰਘ, ਸਰਪੰਚ ਸਾਧੂ ਸਿੰਘ, ਬਲਵਿੰਦਰ ਸਿੰਘ ਮੋਮੀ, ਗੁਲਜਾਰ ਸਿੰਘ, ਛਿੰਦਾ ਦਰਜੀ, ਬਲਕਾਰ ਮੋਮੀ, ਜਸਵੰਤ ਸਿੰਘ, ਰੌਣਕੀ ਰਾਮ, ਨੰਦ ਲਾਲ, ਜਸਬੀਰ ਸਿੰਘ ਕੈਸ਼ੀਅਰ, ਸੁਖਵਿੰਦਰ ਸਿੰਘ, ਮੀਤਾ ਬਾਬਾ, ਲਖਬੀਰ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਬਿੱਟੂ ਸਹਿਦੇਵ, ਬਿੱਟੂ ਮਿਸਤਰੀ ਆਦਿ ਨੇ ਸ਼ਿਰਕਤ ਕੀਤੀ।