ਲੱਗ ਗਿਆ ਪਤਾ ਸਾਨੂੰ ਕੀ ਏ ਡਰਾਮਾ, ਵਾਰੋ ਵਾਰੀ ਆ ਕੇ ਸਾਨੂੰ ਦੋਵੇਂ ਲੁੱਟਦੇ-ਦਲਵਿੰਦਰ ਠੱਟੇ ਵਾਲਾ

50

Dalwinder Thatte wala

ਦੜ ਵੱਟ ਮੱਲ ਦੋ ਕੁ ਸਾਲਾਂ ਦੀ ਏ ਗੱਲ,

ਇਸ ਮਸਲੇ ਦਾ ਵੀ ਹੈ ਸਾਡੇ ਕੋਲ ਹੱਲ।

ਦੇਖੇ ਰਾਂਈ ਅੱਗੇ ਵੱਡੇ ਵੱਡੇ, ਪਹਾੜ ਟੁੱਟਦੇ ,

ਲੱਗ ਗਿਆ ਪਤਾ ਸਾਨੂੰ, ਕੀ ਏ ਡਰਾਮਾ,

ਵਾਰੋ ਵਾਰੀ ਆ ਕੇ ਸਾਨੂੰ ਦੋਵੇ ਲੁੱਟਦੇ।

ਤਕੜੇ ਦਾ ਹੁੰਦਾ ਕਹਿੰਦੇ ਸੱਤੀ ਵੀਹੀਂ ਸੌ,

ਮਾੜੇ ਬੰਦੇ ਦੀ ਕੋਈ ਨਹੀਓਂ ਗੱਲ ਸੁਣਦਾ,

ਵਿੱਚੋ ਵਿੱਚ ਖਾਈ ਜਾਵੇ  ਝੋਰਾ ਮਾੜੇ ਬੰਦੇ ਨੂੰ,

ਜਿਉ ਲੱਕੜੀ ਨੂੰ ਡਰ ਹੁੰਦਾ ਸਿਉਕ ਘੁਣ ਦਾ।

ਹੋ ਕੇ ਹੁਸ਼ਿਆਰ ਮਾਰੋ ਵੋਟ ਵਾਲੀ ਮਾਰ,

ਲਾਹ ਕੇ ਗੁਲਾਮੀ ਵਾਲੀ ਜ਼ੰਜੀਰ ਪਰਾਂ ਸੁੱਟਦੇ,

ਲੱਗ ਗਿਆ ਪਤਾ ਸਾਨੂੰ, ਕੀ ਏ ਡਰਾਮਾ,

ਵਾਰੋ ਵਾਰੀ ਆ ਕੇ ਸਾਨੂੰ ਦੋਵੇਂ ਲੁੱਟਦੇ।

ਲੱਭ ਲਿਆ ਹੱਲ ਸਾਡਾ ਆਉਣ ਵਾਲਾ ਕੱਲ,

ਇਕ ਨਵੀਂ ਸੋਚ ਵੱਲ ਲੈਕੇ ਜਾਊ ਆਪ ਨੂੰ,

ਚੁੱਕ ਲਉ ਝਾੜੂ ਕਿਹੜਾ ਗੰਦਗੀ ਖਲਾਰੂ,

ਭੁੱਲ ਜਾਓਗੇ ਤੁਸੀ ਭੋਗੇ ਹੋਏ ਸੰਤਾਪ ਨੂੰ,

ਵੋਟਾਂ ਵੇਲੇ ਆ ਕੇ ਸਾਰੇ ਹੱਥ ਜੋੜ ਖੜ੍ਹਦੇ,

ਪਿੱਛੋ ਪੰਜ ਸਾਲ ਆ ਕੇ , ਨਹੀਂ ਬਾਤ ਪੁੱਛਦੇ,

ਲੱਗ ਗਿਆ ਪਤਾ ਸਾਨੂੰ, ਕੀ ਏ ਡਰਾਮਾ,

ਵਾਰੋ ਵਾਰੀ ਆ ਕੇ ਸਾਨੂੰ ਦੋਵੇਂ ਲੁੱਟ ਦੇ।

ਬਹੁਤ ਦੇਰ ਸਹਿ ਲਿਆ ਹੁਣ ਨਹੀ ਸਹਿਣਾ,

ਠੱਟੇ ਵਾਲੇ ਜ਼ੁਲਮਾਂ ਦੀ ਹੱਦ ਹੁੰਦੀ ਏ,

ਨਸ਼ਿਆ ਤੇ ਲਾ ਦਿੱਤੇ ਗੱਭਰੂ ਜਵਾਨ ਪੁੱਤ,

ਦਲਵਿੰਦਰ ਫੁੱਟੇ ਹੋਏ ਰੁੱਖ ਦੀ ਕਰੂੰਬਲੀ ਮਰੁੰਡੀ ਏ,

ਆਮ ਬੰਦਾ ਪਾਊਂ ਇਹਨਾਂ ਨੂੰ ਦੇਖ ਭਾਜੜਾਂ,

ਦੇਖੀ ਕਿਦਾਂ ਬਿਨਾਂ ਏ ਸੀ ਇਨਾਂ ਦੇ ਪਸੀਨੇ ਛੁੱਟਦੇ,

ਲੱਗ ਗਿਆ ਪਤਾ ਸਾਨੂੰ ਕੀ ਏ ਡਰਾਮਾ,

ਵਾਰੋ ਵਾਰੀ ਆ ਕੇ ਸਾਨੂੰ ਦੋਵੇਂ ਲੁੱਟਦੇ।

-ਦਲਵਿੰਦਰ ਠੱਟੇ ਵਾਲਾ

1 COMMENT

  1. ਮੈਂ ਬਹੁਤ ਧੰਨਵਾਦੀ ਹਾ ਵੀਰ ਹਰਜਿੰਦਰ ਜੀ ਦਾ ਜਿੰਨਾਂ ਦੀ ਬਦੋਲਤ ਮੇਰੇ ਗੀਤ ਆਪ ਜੀ
    ਦੇ ਸਨ ਮੁਖੱ ਹੋਏ ਵੱਧ ਤੋ ਵੱਧ ਸ਼ੇਅਰ ਅੱਗੇ
    ਕਰਿਆ ਕਰੋ , ਮੇਹਰ ਬਾਨੀ ਜੀ !

Comments are closed.