ਰੱਬ ਦਾ ਕੀ ਕਹਿੰਦਾ ਪਾਉਣਾ, ਇੱਧਰੋ ਪੁੱਟਣਾ ਤੇ ਉੱਧਰ ਲਾਉਣਾ-ਦਲਵਿੰਦਰ ਠੱਟੇ ਵਾਲਾ

110

dalwinder thatte wala

ਬਾਬਾ ਬੁੱਲੇ ਸ਼ਾਹ ਸਮਝ ਨਹੀ ਆਉਦੀ ਮੈਨੂੰ ਜਿਥੇ, ਚੁੱਕ ਲਜਾਵਾ ਮੈ ਅਪਣਾ ਜੁੱਲਾ,

ਛੱਡ ਪਰਾਂ ਹੁਣ ਕੀ ਪੜ ਲੈਣਾ, ਮੈ ਕਿਹੜਾ ਲੱਗ ਜਾਣਾ ਮੁੱਲਾ।

ਰੱਬ ਪਾਉਣ ਦੀ ਚਾਹਤ ਲੈ ਕੇ, ਘਰੋ ਤੁਰ ਪਿਆ ਕਹਿੰਦਾ ਬੁੱਲਾ।

ਸੱਯਦ ਹੋ ਕੇ ਗਿਆ ਕੋਲ ਅਰਾਈ, ਜਾ ਬੁੱਲੇ ਨੇ ਸਲਾਮ ਬੁਲਾਈ ।

ਮਾਰ ਨਜ਼ਰ ਜ਼ਾ ਬੁੱਲਾ ਤੱਕਿਅਾ, ਕਹਿੰਦਾ ਆ ਬਹਿ ਜਾ ਭਾਈ।

ਸ਼ਾਹ ਅਨਾਇਤ ਕਣ ਸੀ ਲਾਉਣਾ, ਬੁੱਲਾ ਕਹਿੰਦਾ ਮੈ ਰੱਬ ਨੂੰ ਪਾਉਣਾ।

ਅੱਗੋ ਉਸ ਨੇ ਸੀ ਫਰਮਾਇਆ, ਗੱਲਾਂ ਵਿਚ ਸੀ ਸਮਝਾਇਆ।

ਰੱਬ ਦਾ ਕੀ ਕਹਿੰਦਾ ਪਾਉਣਾ, ਇੱਧਰੋ ਪੁੱਟਣਾ ਤੇ ਉੱਧਰ ਲਾਉਣਾ।

ਸੁਣ ਕੇ ਗੱਲ ਬੁੱਲੇ ਕੰਨੀ ਪਾਈ, ਛੱਡ ਦਿੱਤੇ ਸਾਰੇ ਭੈਣ ਤੇ ਭਾਈ।

ਅੰਦਰੋ ਹੋਇਆ ਫਿਰ ਬੁੱਲੇ ਚਾਨਣ , ਲੋਕ ਸ਼ੁਦਾਈ ਉਸ ਨੂੰ ਜਾਨਣ।

ਇੱਕ ਦਿਨ ਸਾਂਹ ਅਨਾਇਤ ਕਾਜ ਰਚਾਇਆ, ਬੁੱਲੇ ਦਾ ਖਿਆਲ ਸੀ ਆਇਆ।

ਘੱਲ ਸੱਦਾ ਪੱਤਰ ਬੁੱਲੇ ਨੂੰ ਬੁਲਾਇਆ, ਪਰ ਬੁੱਲਾ ਨਾ ਆਪ ਸੀ ਆਇਆ।

ਰੁੱਸ ਗਈ ਫਿਰ ਸਾਰੀ ਖੁਦਾਈ , ਬੁੱਲੇ ਨੂੰ ਕੁੱਛ ਸਮਝ ਨਾ ਆਈ।

ਯਾਰ ਮਨਾਉਣ ਦੀ ਖਾਤਿਰ ਲੋਕੋ , ਬਣ ਕੰਜ਼ਰੀ ਸੀ ਨੱਚਿਆਂ ਬੁੱਲਾ।

ਛੱਡ ਪਰਾਂ ਹੁਣ ਕੀ ਪੜ ਲੈਣਾ, ਮੈ ਕਹਿੜਾ ਲੱਗ ਜਾਣਾ ਮੁੱਲਾ।

-ਦਲਵਿੰਦਰ ਠੱਟੇ ਵਾਲਾ