ਯਾਦਗਾਰੀ ਹੋ ਨਿਬੜਿਆ ਮੇਰਾ ਪੰਜਾਬ ਇਨ ਮੈਲਬੋਰਨ ਸੱਭਿਆਚਾਰ ਪ੍ਰੋਗਰਾਮ

119

ਸਿਡਨੀ  (ਬਲਵਿੰਦਰ  ਸਿੰਘ ਧਾਲੀਵਾਲ ) ਆਸਟ੍ਰੇਲੀਆ ਦੇ ਘੁਗ ਵੱਸਦੇ ਸ਼ਹਿਰ ਵਿੱਚ  ਪਿੱਛਲੇ ਦਿਨੀ ਵਰਸਾ ਭੱਟੀ ਅਤੇ ਕਾਲਾ ਝੱਮਟ ਵੱਲੋ ਇੱਕ ਮੇਰਾ ਪੰਜਾਬ ਇਨ ਮੈਲਬੋਰਨ ਵਿੱਚ ਇੱਕ ਸਫਲ ਸੱਭਿਆਚਾਰ  ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਸਟੇਜ ਨੂੰ ਆਰੰਭ ਕਰਦਿਆਂ ਮੀਜ਼ਬਾਨ ਵਰਸਾ ਭੱਟੀ ਅਤੇ ਵਿਸ਼ੇਸ ਤੋਰ ਤੇ  ਸਿਡਨੀ ਤੋ ਪੁਹੰਚੇ ਬਲਵਿੰਦਰ ਧਾਲੀਵਾਲ   ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਇਸ ਪ੍ਰੋਗਰਾਮ  ਦੇ ਮੰਤਵ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਇਹ ਪ੍ਰੋਗਰਾਮ  ਪੰਜਾਬੀਆ ਦੀ ਮੰਗ ਤੇ  ਸ਼ੁਰੂ ਕੀਤਾ ਗਿਆ ਹੈ  ਤੇ ਇਸ ਪ੍ਰੋਗਰਾਮ  ਵਿੱਚ ਪੰਜਾਬੀਆ  ਦੀ ਇੰਨੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਨਾਲ ਮੈਲਬੋਰਨ   ਖੇਤਰ ‘ਚ ਲੱਗਦੇ ਵੱਡੇ ਮੇਲਿਆਂ ਵਿਚ ਆਪਣਾ ਨਾਂ ਦਰਜ ਕਰਵਾ ਚੁੱਕਾ ਹੈ। ਮੇਜ਼ਬਾਨ ਕਾਲਾ ਝੰਮਟ  ਤੇ ਵਰਸਾ ਭੱਟੀ  ਨੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਕਿਹਾ ਕਿ ਸਹਿਯੋਗੀਆਂ ਦੇ ਭਰਪੂਰ ਸਮਰਥਨ ਕਰਕੇ ਹੀ ਅਜਿਹਾ ਸੰਭਵ ਹੋ ਸਕਿਆ ਇਸ ਲਈ ਅਸੀ ਮੈਲਬੋਰਨ ਦੇ ਲੋਕਾ  ਦੇ ਅਸੀਂ ਹਮੇਸ਼ਾ ਰਿਣੀ ਰਹਾਂਗੇ। ਉਹਨਾਂ ਕਿਹਾ ਕਿ ਮੇਲੇ ਸੱਭਿਆਚਾਰ ‘ਚੋਂ ਨਿਕਲਦੇ ਹਨ ਨਾ ਕਿ ਮੇਲਿਆਂ ‘ਚੋਂ ਸੱਭਿਆਚਾਰ। ਇਸ ਪ੍ਰੋਗਰਾਮ  ਦੀ ਖਾਸੀਅਤ ਇਹ ਸੀ ਕਿ ਇਸ ਵਿਚ ਪੰਜਾਬ.ਤੋ ਵਿਸ਼ੇਸ ਤੌਰ ਤੇ ਪੁਹੰਚੇ ਕਲਾਕਾਰ ਇਸ   ਮੇਲੇ ਦਾ ਵਿਸ਼ੇਸ਼ ਆਕਰਸ਼ਣ ਪੰਜਾਬੀ ਗਾਇਕਾ   ਸੁਖਦੀਪ ਗਰੇਵਾਲ ਅਤੇ ਪੰਜਾਬੀ ਗੀਤਕਾਰ ਜਗਦੇਵ ਮਾਨ, ਅਤੇ ਹੋਰ ਗਾਇਕ ਰਹੈ    , ਜਿਨਾ  ਨੇ ਆਪਣੀ ਗਾਇਕੀ ਦੇ ਰੰਗ ਬਿਖੇਰ ਕੇ ਮੇਲਾ ਲੁੱਟਿਆ। ਮੈਲਬੋਰਨ ਦੇ ਬੱਚਿਆ  ਵੱਲੋਂ ਪੁਰਾਤਣ ਪੰਜਾਬੀ ਸਭਿਆਚਾਰਿਕ ਗੀਤਾਂ ‘ਤੇ ਕੀਤੀ ਡਾਂਸ ਆਈਟਮ ਨੇ ਸਮੁੱਚੀਆਂ ਪੰਜਾਬੀਆ  ਦੇ ਦਿਲ ਜਿੱਤ ਲਏ। ਸਭ ਪੰਜਾਬੀਆ  ਦੀ ਇਹੀ ਆਵਾਜ਼ ਸੀ ਕਿ ਇਸ ਮੇਲੇ ਨੂੰ ਹਰ ਸਾਲ ਲਗਾਇਆ ਜਾਵੇ।ਅੰਤ ਵਿੱਚ ਇਸ ਸੱਭਿਆਚਾਰ ਦੇ ਪ੍ਰਬੰਧਕਾ ਵਰਸਾ ਭੱਟੀ ਅਤੇ ਕਾਲਾ ਝੰਮਟ ਤੇ ਆਏ ਹੋਏ ਸਾਰੇ ਦਰਸ਼ਕਾ ਦਾ ਧੰਨਵਾਦ ਕੀਤਾਂ ਅਤੇ ਅੰਤ ਚ ਇਹ ਸੱਭਿਆਚਾਰ ਸ਼ੋਅ ਇੱਕ ਯਾਦਗਾਰ ਛੱਡ ਦਾ  ਸਮਾਪਤ ਹੋਇਆ।