ਮੰਦਰ ਦੁਰਗਾ ਭਵਾਨੀ ਠੱਟਾ ਨਵਾਂ ਵਿਖੇ 12ਵਾਂ ਸਲਾਨਾ ਜਾਗਰਣ ਕਰਵਾਇਆ ਗਿਆ *

37

12ਵਾਂ ਸਲਾਨਾ ਜਾਗਰਣ ਮੰਦਰ ਦੁਰਗਾ ਭਵਾਨੀ ਕਮੇਟੀ ਅਤੇ ਗ੍ਰਾਮ ਪੰਚਾਇਤ ਠੱਟਾ ਨਵਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਮਿਤੀ 14 ਅਕਤੂਬਰ ਦਿਨ ਐਤਵਾਰ ਨੂੰ ਮੰਦਰ ਦੁਰਗਾ ਭਵਾਨੀ ਠੱਟਾ ਨਵਾਂ ਵਿਖੇ ਕਰਵਾਇਆ ਗਿਆ। ਝੰਡੇ ਦੀ ਰਸਮ ਗਰਾਮ ਪੰਚਾਇਤ ਠੱਟਾ ਨਵਾਂ, ਮੰਦਰ ਦੁਰਗਾ ਭਵਾਨੀ ਦੇ ਸਮੂਹ ਮੈਂਬਰਾਂ ਅਤੇ ਨਗਰ ਨਿਵਾਸੀਆਂ ਦੁਆਰਾ ਅਦਾ ਕੀਤੀ ਗਈ। ਰਾਤ 8 ਵਜੇ ਅਰੰਭ ਹੋਏ ਜਗਰਾਤੇ ਵਿੱਚ ਬੀਬਾ ਅਨਮੋਲ ਵਿਰਕ, ਬੀਬਾ ਰੁਪਿੰਦਰ ਰਿੰਪੀ ਅਤੇ ਭਗਤ ਨਛੱਤਰ ਗਿੱਲ ਨੇ ਮਹਾਂਮਾਈ ਦਾ ਗੁਣਗਾਣ ਕੀਤਾ ਗਿਆ।