ਮੋਮੀਆਂ ਪੰਜਾਬੀਆਂ ਦੇ ਗੀਤ ਲਿਖੀ ਚੱਲ ਤੂੰ, ਸਮੇਂ ਨੂੰ ਵਿਚਾਰ ਰੁਕੀ ਵੀ ਨਾ ਪਲ ਤੂੰ।

57

SukhwinderMomi

ਬੋਲੀ ਹੈ ਪੰਜਾਬੀ ਮਿੱਠੀ ਜਿਹੜੇ ਏਹਨੂੰ ਬੋਲਦੇ,
ਸਾਹਵੇਂ ਇਹ ਮੌਤ ਦੇ ਕਦੇ ਵੀ ਨਾ ਡੋਲਦੇ।
ਤਵਾਰੀਖ ਇਹਦੀ ਸਾਨੂੰ ਦੱਸਦੀ ਪੁਰਾਣੀ ਏ,
ਸ਼ਹੀਦੀਆਂ ਮੁਹੱਬਤਾਂ ਦੀ ਛਾਂ ਏਨੇ ਮਾਣੀ ਏ।
ਸੁੱਚੇ ਸੁੱਚੇ ਮੋਤੀਆਂ ਨੂੰ ਰਹਿੰਦੇ ਇਹ ਟੋਲਦੇ,
ਬੋਲੀ ਹੈ ਪੰਜਾਬੀ ਮਿੱਠੀ ਜਿਹੜੇ ਏਹਨੂੰ ਬੋਲਦੇ।
ਵਾਰਿਸ ਪੰਜਾਬੀ ਦੇ ਵਡਮੁੱਲੇ ਹੀਰੇ ਨੇ,
ਚੜ੍ਹ ਚੜ੍ਹ ਚਰਖੀ ‘ਤੇ ਗਏ ਇਹ ਚੀਰੇ ਨੇ।
ਸਾਹਵੇਂ ਇਹ ਮੌਤ ਦੇ ਅਣਖ ਨਾ ਰੋਲਦੇ,
ਬੋਲੀ ਹੈ ਪੰਜਾਬੀ ਮਿੱਠੀ ਜਿਹੜੇ ਏਹਨੂੰ ਬੋਲਦੇ।
ਪੁੱਛਦਾ ਨਾ ਜੀਹਨੂੰ ਕੋਈ ਲੈਂਦੇ ਕਲਾਵੇ ਏ,
ਮਾੜਿਆਂ ਦੇ ਯਾਰ ਇਹ ਹੀ ਅਖਵਾਵੇ ਏ।
ਸੱਚ ਦੇ ਵਪਾਰੀ ਇਹ ਸੱਚ ਨੂੰ ਹੀ ਤੋਲਦੇ,
ਬੋਲੀ ਹੈ ਪੰਜਾਬੀ ਮਿੱਠੀ ਜਿਹੜੇ ਏਹਨੂੰ ਬੋਲਦੇ।
ਪਿਆਰ ਦਾ ਪੰਜਾਬੀਆਂ ਦੇ ਦਿਲ ਵਿੱਚ ਵਾਸ ਆ,
ਜੀਹਦੇ ਨਾਲ ਜਿਊਂਦਾ ਹਰ ਮਨ ਦਾ ਸਵਾਸ ਆ।
ਪਿਆਰ ਤੇ ਮੁਹੱਬਤ ਦੀ ਕੁੰਡੀ ਇਹ ਖੋਲ੍ਹਦੇ,
ਬੋਲੀ ਹੈ ਪੰਜਾਬੀ ਮਿੱਠੀ ਜਿਹੜੇ ਏਹਨੂੰ ਬੋਲਦੇ।
ਮੋਮੀਆਂ ਪੰਜਾਬੀਆਂ ਦੇ ਗੀਤ ਲਿਖੀ ਚੱਲ ਤੂੰ,
ਸਮੇਂ ਨੂੰ ਵਿਚਾਰ ਰੁਕੀ ਵੀ ਨਾ ਪਲ ਤੂੰ।
ਏਕਤਾ ਦਾ ਵਾਸ ਕਿਉਂ ਨਹੀਂ ਸੱਥਾਂ ਵਿੱਚ ਫੋਲਦੇ।
-ਕਵੀਸ਼ਰ ਸੁਖਵਿੰਦਰ ਸਿੰਘ ਮੋਮੀ (ਐਮ.ਏ.)

1 COMMENT

Comments are closed.