ਮੈਂ ਪੰਜਾਬੀ ਬੋਲੀ ਲੋਕੋ ਮੇਰਾ ਹਿਰਦਾ ਬੜਾ ਵਿਸ਼ਾਲ,
ਮੇਰੇ ਆਪਣੇ ਭੁੱਲੀ ਜਾਂਦੇ ਮੈਨੂੰ ਤੇ ਕਰੀ ਜਾਂਦੇ ਕੰਗਾਲ,
ਮੈਂ ਪੰਜਾਬੀ ਬੋਲੀ ਲੋਕੋ ਮੇਰਾ ਹਿਰਦਾ ਬੜਾ ਵਿਸ਼ਾਲ।
ਇੰਨਾ ਕਰਨ ਪਿਆਰ ਮੈਨੂੰ ਪੂਰਬ ਪੱਛਮ ਤੱਕ ਚਾਹੁੰਦੇ,
ਕਸਰ ਕੋਈ ਨਾ ਛੱਡਣ ਮੇਰੇ ਆਪਣੇ ਦਿਲੋਂ ਭੁਲਾਉਂਦੇ,
ਪਹਿਲਾ ਵਾਗੂੰ ਨਾ ਕੋਈ ਹੁਣ ਕਦੇ ਮੈਨੂੰ ਕਰੇ ਪਿਆਰ,
ਮੈਂ ਪੰਜਾਬੀ ਬੋਲੀ ਲੋਕੋ ਮੇਰਾ ਹਿਰਦਾ ਬੜਾ ਵਿਸ਼ਾਲ।
ਵਾਜੂਦ ਮੇਰਾ ਮਿਟਾਵਣ ਲੱਗੇ ABC ਨੂੰ ਚਾਹਵਣ ਲੱਗੇ,
ਭਰ-ਭਰ ਰਿਸਦੇ ਜਖ਼ਮ ਖੰਜਰ ਜੋ ਸੀਨੇ ‘ਤੇ ਵੱਜੇ,
ਗੋਦ ਮੇਰੀ ਉੱਜੜਦੀ ਜਾਂਦੀ ਬੱਚੇ ਮਨੋ ਗਏ ਵਿਸਾਰ,
ਮੈਂ ਪੰਜਾਬੀ ਬੋਲੀ ਲੋਕੋ ਮੇਰਾ ਹਿਰਦਾ ਬੜਾ ਵਿਸ਼ਾਲ।
ਗੁਰਾਂ ਪੀਰਾਂ ਅਪਣਾਇਆ ਮੈਨੂੰ ਬਾਣੀ ਵਿੱਚ ਰਚਿਆ ਏ,
ਹੌਦ ਮੇਰੀ ਨੁੰ ਖ਼ਤਮ ਕਰਦੇ ਏ ਕੌੜਾ ਸੱਚ ਦੱਸਿਆ ਏ,
ਲੋਰੀਆਂ ਵਿੱਚੋਂ ਮੈਂ ਖ਼ਤਮ ਹੁੰਦਾ ਅੰਗਰੇਜ਼ੀ ਵਿੱਚ ਦੁਲਾਰ,
ਮੈਂ ਪੰਜਾਬੀ ਬੋਲੀ ਲੋਕੋ ਮੇਰਾ ਹਿਰਦਾ ਬੜਾ ਵਿਸ਼ਾਲ।
ਸ਼ਾਇਰ ਮੈਨੂੰ ਆਪਣੀ ਜਾਨ ਨਾਲੋ ਵੱਧਕੇ ਚਾਹੁੰਦੇ ਨੇ,
ਭੁੱਲ ਜਾਂਦੇ ਓ ਖਾਣਾ ਪੀਣਾ ਰਚਨਾਵਾਂ ਚ ਪਰੋਉਂਦੇ ਨੇ,
ਬਿੰਦਰ ਲਿਖਦਾ ਗੀਤ ਮੇਰੇ ਦਿਲੋਂ ਰਿਹਾ ਏ ਸੰਭਾਲ,
ਮੈਂ ਪੰਜਾਬੀ ਬੋਲੀ ਲੋਕੋ ਮੇਰਾ ਹਿਰਦਾ ਬੜਾ ਵਿਸ਼ਾਲ।
ਮੈਂ ਪੰਜਾਬੀ ਬੋਲੀ ਲੋਕੋ ਮੇਰਾ ਹਿਰਦਾ ਬੜਾ ਵਿਸ਼ਾਲ।
-ਬਿੰਦਰ ਕੋਲੀਆਂਵਾਲ ਵਾਲਾ