ਮੇਲਾ ਸਤਾਈਆਂ 2018: ਅੱਜ ਦੇ Kirtan Darbar ਦਾ LIVE TELECAST thatta.in ‘ਤੇ ਸ਼ਾਮ 6:30 ਤੋਂ 11 ਵਜੇ ਤੱਕ

    54

    ਮਹਾਨ ਸ਼ਹੀਦ ਧੰਨ ਧੰਨ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ 174ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ ਸਤਾਈਆਂ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪਰਸਤੀ ਹੇਠ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਿਤੀ 10 ਮਈ 2018 (ਮੁਤਾਬਿਕ 27 ਵਿਸਾਖ) ਦਿਨ ਵੀਰਵਾਰ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਜਿਸ ਵਿਚ ਮਿਤੀ 4 ਮਈ ਤੋਂ ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਪ੍ਰਾਰੰਭ ਹੋਵੇਗੀ ਅਤੇ ਮਿਤੀ 10 ਮਈ ਨੂੰ ਭੋਗ ਪੈਣਗੇ। ਮਿਤੀ 8 ਮਈ ਦਿਨ ਮੰਗਲਵਾਰ ਨੂੰ 7-11 ਵਜੇ ਤੱਕ ਰਾਤ ਦਾ ਕਵੀਸ਼ਰੀ ਦੀਵਾਨ ਸੱਜੇਗਾ। ਜਿਸ ਵਿੱਚ ਕਵੀਸ਼ਰ ਭਗਵੰਤ ਸਿੰਘ ਸੂਰਵਿੰਡ, ਕਵੀਸ਼ਰ ਨਿਸ਼ਾਨ ਸਿੰਘ ਝਬਾਲ, ਕਵੀਸ਼ਰ ਗੁਰਵਿੰਦਰ ਸਿੰਘ ਬੈਂਕਾ ਅਤੇ ਕਵੀਸ਼ਰ ਅਵਤਾਰ ਸਿੰਘ ਦੂਲ੍ਹੋਵਾਲ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ। ਮਿਤੀ 9 ਮਈ ਦਿਨ ਬੁੱਧਵਾਰ ਨੂੰ 7-11 ਵਜੇ ਤੱਕ ਰਾਤ ਦਾ ਕੀਰਤਨ ਦਰਬਾਰ ਸੱਜੇਗਾ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵਾਲੇ, ਭਾਰੀ ਰਾਏ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਜੀ ਮਨਸੂਰ ਵਾਲ ਵਾਲੇ, ਭਾਈ ਹਰਜੀਤ ਸਿੰਘ ਪ੍ਰਚਾਰਕ, ਧਰਮ ਪ੍ਰਚਾਰ ਕਮੇਟੀ ਸੁਲਤਾਨਪੁਰ ਲੋਧੀ ਵਾਲੇ, ਭਾਈ ਜਤਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਮਦਮਾ ਸਾਹਿਬ ਠੱਟਾ ਵਾਲੇ ਗੁਰੂ ਜਸ ਸਰਵਣ ਕਰਵਾਉਣਗੇ। ਮਿਤੀ 10 ਮਈ ਦਿਨ ਵੀਰਵਾਰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਦੇ ਭੋਗ ਪੈਣਗੇ। ਉਪਰੰਤ ਸੁੰਦਰ ਦੀਵਾਨ ਸੱਜਣਗੇ। ਜਿਸ ਵਿੱਚ ਸੰਤ ਬਾਬਾ ਸਰਬਜੋਤ ਸਿੰਘ ਜੀ ਊਨਾ ਸਾਹਿਬ ਵਾਲੇ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵਾਲੇ, ਬਾਬਾ ਬਲਿਹਾਰ ਸਿੰਘ ਜੀ ਨਬੀਆਬਾਦ ਵਾਲੇ, ਭਾਈ ਸਤਨਾਮ ਸਿਘ ਅਰਸ਼ੀ ਦਾ ਢਾਡੀ ਜਥਾ, ਭਾਈ ਜਰਨੈਲ ਸਿੰਘ ਤੂਫਾਨ ਦਾ ਢਾਡੀ ਜਥਾ ਗੁਰੂ ਜਸ ਸਰਵਣ ਕਰਵਾਏਗਾ। ਇਸੇ ਦਿਨ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਕਕਾਰ ਗੁਰਦੁਆਰਾ ਸਾਹਿਬ ਵੱਲੋਂ ਦਿੱਤੇ ਜਾਣਗੇ। ਸ਼ਹੀਦੀ ਦਿਹਾੜੇ ਤੇ ਸੰਤ ਬਾਬਾ ਸਰਬਜੋਤ ਸਿੰਘ ਬੇਦੀ ਊਨੇ ਵਾਲੇ, ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ, ਸੰਤ ਬਾਬਾ ਗੁਰਰਾਜਪਾਲ ਸਿੰਘ ਅੰਮ੍ਰਿਤਸਰ ਵਾਲੇ, ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸੰਤ ਬਾਬਾ ਜਗਤਾਰ ਸਿੰਘ ਗੁਰਦੁਆਰਾ ਅੰਤਰਯਾਮਤਾ ਸਾਹਿਬ ਵਾਲੇ, ਸੰਤ ਬਾਬਾ ਨਿਰਮਲ ਦਾਸ ਬੂੜੇਵਾਲ ਵਾਲੇ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ, ਸੰਤ ਬਾਬਾ ਆਤਮਾ ਨੰਦ ਬਿਧੀਪੁਰ ਵਾਲੇ, ਸੇਵਾਦਾਰ ਬਾਬਾ ਜੱਗਾ ਸਿੰਘ, ਸੰਤ ਬਾਬਾ ਅਵਤਾਰ ਸਿੰਘ ਬਿਧੀਚੰਦੀਏ ਸੁਰ ਸਿੰਘ ਵਾਲੇ, ਸੰਤ ਬਾਬਾ ਗੁਰਨਾਮ ਸਿੰਘ ਗੋਇੰਦਵਾਲ ਵਾਲੇ, ਬਾਬਾ ਘੋਲਾ ਸਿੰਘ ਸੋਹਾਵਾ ਸਾਹਿਬ ਸਰਹਾਲੀ ਵਾਲੇ, ਬਾਬਾ ਹਰਦੀਪ ਸਿੰਘ ਲਾਲੀ ਅੰਮ੍ਰਿਤਸਰ ਵਾਲੇ, ਸੰਤ ਬਾਬਾ ਮੇਹਰ ਸਿੰਘ ਨਬੀਆ ਬਾਦ ਕਰਨਾਲ ਵਾਲੇ, ਬਾਬਾ ਬਲਵਿੰਦਰ ਸਿੰਘ ਨਾਨਕਸਰ ਜਲੰਧਰ ਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਮਨਸੂਰ ਵਾਲੇ ਮਹਾਂਪੁਰਸ਼ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ। ਸਕੂਟਰ ਸਾਈਕਲਾਂ ਦੀ ਪਾਰਕਿੰਗ ਦੀ ਸੇਵਾ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਅਤੇ ਸ.ਸ.ਸ.ਸਕੂਲ ਟਿੱਬਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ, ਜੋੜਿਆ ਦੀ ਸੇਵਾ ਗੁਰੂ ਨਾਨਕ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਅਤੇ ਮੋਠਾਂਵਾਲ ਵੱਲੋਂ, ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜਥੇ ਵੱਲੋਂ, ਜਨਰੇਟਰ ਦੀ ਸੇਵਾ ਚੰਦੀ ਪਰਿਵਾਰ ਟੋਡਰਵਾਲ ਵੱਲੋਂ, ਸਟੇਜ ਸਜਾਉਣ ਦੀ ਸੇਵਾ ਸੰਤ ਕਰਤਾਰ ਸਿੰਘ ਯਾਦਗਾਰੀ ਕਲੱਬ ਠੱਟਾ ਪੁਰਾਣਾ ਵੱਲੋਂ, ਟੈਂਟ ਦੀ ਸੇਵਾ ਰਾਣਾ ਟੈਂਟ ਹਾਊਸ ਸੈਦਪੁਰ ਵੱਲੋਂ, ਸਾਊਂਡ ਦੀ ਸੇਵਾ ਕਰੀਰ ਸਾਊਂਡ ਠੱਟਾ ਨਵਾਂ ਵੱਲੋਂ, ਲਾਈਟ ਦੀ ਸੇਵਾ ਮਨਜੀਤ ਸਿੰਘ ਨਸੀਰਪੁਰ ਵੱਲੋਂ ਅਤੇ ਸਟੇਜ ਸੈਕਟਰੀ ਦੀ ਸੇਵਾ ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ ਵੱਲੋਂ ਨਿਭਾਈ ਜਾਵੇਗੀ। ਇਸ 3 ਦਿਨਾ ਸਮਾਗਮ ਦਾ ਸਿੱਧਾ ਪ੍ਰਸਾਰਣ ਪਿੰਡ ਠੱਟਾ ਦੀ ਵੈਬਸਾਈਟ thatta.in ‘ਤੇ ਦੇਖਿਆ ਜਾ ਸਕੇਗਾ।