ਬਾਬਾ ਬੀਰ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ(ਸਤਾਈਆਂ), 10 ਮਈ 2010 ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ, ਹਰ ਸਾਲ ਦੀ ਤਰਾਂ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ 31 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ, ਜੋ ਮਿਤੀ 08-05-2010 ਤੋਂ 10-05-2010 ਤੱਕ ਚੱਲੀ, ਦੇ ਭੋਗ ਪਏ, ਅਤੇ 31 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਮਿਤੀ 10-05-2010 ਤੋਂ 12-05-2010 ਤੱਕ ਚੱਲੀ। ਭਾਈ ਗੁਰਦੇਵ ਸਿੰਘ ਯੂ ਕੇ ਦਾ ਕੀਰਤਨੀ ਜੱਥਾ, ਭਾਈ ਹਰਜਿੰਦਰ ਸਿੰਘ ਪਰਵਾਨਾ ਦਾ ਢਾਡੀ ਜੱਥਾ, ਪ੍ਰੋ ਸੁਰਜੀਤ ਸਿੰਘ ਦਾ ਢਾਡੀ ਜੱਥਾ, ਪਰਮਜੀਤ ਸਿੰਘ ਪੰਛੀ ਦਾ ਢਾਡੀ ਜੱਥਾ, ਲਖਵਿੰਦਰ ਸਿੰਘ ਲਹਿਰੀ ਦਾ ਢਾਡੀ ਜੱਥਾ, ਬੀਬੀ ਬਲਵਿੰਦਰ ਕੌਰ ਖਹਿਰਾ ਦਾ ਢਾਡੀ ਜੱਥਾ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਮੇਲੇ ਤੇ ਕਾਂਗਰਸ ਅਤੇ ਸੀ ਪੀ ਆਈ ਪਾਰਟੀ ਵੱਲੋਂ ਰਾਜਨੀਤਿਕ ਕਾਨਫਰੰਸ ਕੀਤੀ ਗਈ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ, ਜੋੜਿਆਂ ਅਤੇ ਸਾਈਕਲਾਂ ਦੀ ਸੇਵਾ ਸੀਨੀਅਰ ਸੈਕੰਡਰੀ ਸਕੂਲ ਠੱਟਾ, ਟਿੱਬਾ ਅਤੇ ਸੈਦਪੁਰ ਵੱਲੋਂ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਸ. ਇੰਦਰਜੀਤ ਸਿੰਘ ਸਾਬਕਾ ਸਰਪੰਚ ਵੱਲੋਂ ਕੀਤੀ ਗਈ। ਮੇਲੇ ਦੀਆਂ ਤਸਵੀਰਾਂ ਅਤੇ ਵੀਡੀਓ ਵੈਬਸਾਈਟ ਤੇ ਉਪਲਭਦ ਹਨ।