ਮੇਰਾ ੲਿੱਕ ਪੈਗਾਂਮ ਸਭ ਪੰਜਾਬੀਅਾ ਦੇ ਨਾਮ,
ਯਾਦ ੲੇਹਨੂੰ ਰੱਖਣਾਂ ਜੀ ਰਾਤੀ ਸੁਭਾ ਸ਼ਾਮ,
ਨਸ਼ਿਅਾ ਨੂੰ ਛੱਡੀੲੇ ਜੀ ਕੋਹੜ ੲੇਥੋ ਕੱਢੀੲੇ ਜੀ,
ਬਣ ਕੇ ਭਿਖਾਰੀ ਖੁਦ ਹੱਥਾਂ ਨੂੰ ਨਾਂ ਅੱਡੀੲੇ ਜੀ,
ਕਾਮਯਾਬੀ ਵਾਲਾ ਖੁਦ ਝੰਡਾ ਅਾਜੋ ਗੱਡੀੲੇ ਜੀ,
ਮੇਰੇ ਸ਼ੰਦੇਸ ਨੂੰ ਨਾਂ ਜਾਣਿਓ ਜੀ ਅਾਮ,
ਮੇਰਾ ੲਿੱਕ ਪੈਗਾਂਮ ….
ਖਾ ਖਾ ਕੇ ਚਿੱਟਾ ਕਾਲਾ ਹੋੲਿਅਾ ਬੁਰਾ ਹਾਲ,
ਚੰਗੇ ਭਲੇ ਘਰਾਂ ਵਿਚ ਪੈ ਗਿਅਾ ੲੇ ਕਾਲ ,
ਅਾਪਣਾਂ ਬੇਗਾਨਾਂ ਕੋੲੀ ਦਿੰਦਾ ਨੲੀਓ ਬਾਹਲ,
ਚੇਹਰੇ ਤੇ ਸਿਅਾਹੀਅਾ ਫਿੱਕਾ ਪਿਅਾ ਰੰਗ ਲਾਲ,
ਮਾੜੇ ਕੰਮ ਦਾ ਮਾੜਾ ਤਾਂ ਹੁੰਦਾ ੲੇ ਅੰਜ਼ਾਮ,
ਮੇਰਾ ੲਿੱਕ ਪੈਗਾਮ…
ਓਹਨੂੰ ਕੋੲੀ ਪੁੱਛੇ ਪੁੱਤ ਨਸ਼ੇ ਬਿਨ ਜਿਹਦਾ ਮਰੇ ,
ਹੳੇੁਕਿਅਾ ਦੀ ਜਿੰਦਗੀ ਚ ਜਦ ਬਾਪੂ ਅੱਖਾਂ ਭਰੇ,
ਮੌਤ ਦੀ ੳੁਡੀਕ ਵਿਚ ਸਾਂਹਾ ਨਾਲ ਜਦ ਲੜੇ,
ਫਾਇਦਾ ਕੀ ਜੇ ਨਸ਼ੇ ਖਾ ਕੇ ਕਰੇ ਰਾਮ ਰਾਮ,
ਮੇਰਾ ੲਿੱਕ ਪੈਗਾਮ….
ਰੱਬ ਕਰੇ ਛੈਲਛਬੀਲੇ ਹੋਣ ਮੁੰਡੇ ਸਾਰੇ,
ਵੇਹਲਾ ਨਾਂ ਕੋੲੀ ਰਹੇ ਸਭੇ ਜਾਣ ਕੰਮੇ ਕਾਰੇ,
ਕੋੲੀ ਵੀ ਨਾਂ ਸ਼ੇਰਗਿੱਲ ਜਿੰਦਗੀ ਤੋ ਹਾਰੇ,
ਛੱਡ ਕੇ ਕੋੲੀ ਨਸ਼ਾ ਨਾਂ ਲਗਾਵੇ ਮੂੰਹ ਦੁਬਾਰੇ,
ਨੇਕ ਨਿਮਾਂਣੇ ਪੂਰਾ ਹੋਵੇਗਾ ਮੁਕਾਮ,
ਮੇਰਾ ੲਿੱਕ ਪੈਗਾਂਮ ਸਭ ਪੰਜਾਬੀਅਾ ਦੇ ਨਾਮ,
ਯਾਦ ੲੇਹਨੂੰ ਰੱਖਣਾਂ ਜੀ ਰਾਤੀ ਸੁਭਾ ਸ਼ਾਮ,
-ਨੇਕ ਨਿਮਾਣਾਂ ਸ਼ੇਰਗਿੱਲ
0097470234426