ਬੇਵੱਸ ਮਨ ,
ਬੇਚੈਨ ਨਜ਼ਰਾਂ , ਤੇ ਬੇਤਾਬ ਸਧਰਾਂ ਨੂੰ ,
ਸੀਨੇ ‘ਚ ਦਬਾਏ ,
ਚੱਲ ਪਿਆ ਹੈ ਮੁਸਾਫ਼ਿਰ….!
ਅਣਚਾਹੇ ਰਾਹਾਂ ਤੇ ,
ਅਣਮਿਥੀ ਮੰਜ਼ਿਲ ਵੱਲ ,
ਤੇ ਅਣਜਾਣ ਲੋਕਾਂ ਦੇ ਦੇਸ਼ ਨੂੰ ।
ਅੱਖਾਂ ਵਿੱਚ ਇੱਕ ਤਾਂਘ ,
ਮਨ ਵਿੱਚ ਇੱਕ ਉਮੀਦ ,
ਤੇ ਦਿਲ ਵਿੱਚ ਖਾਹਿਸ਼ ਦੇ ਨਾਲ ।
ਕਦੇ ਤਾਂ ਦੂਰ ਹੋਵੇਗੀ ਉਹਦੀ ਭਟਕਣ ,
ਕਿਤੇ ਤਾਂ ਮਿਲੇਗੀ ਸੁਪਨਿਆਂ ਨੂੰ ਮੰਜ਼ਿਲ ,
ਕੋਈ ਤਾਂ ਕਰੇਗਾ ਦੂਰ ਸਵਾਲਾਂ ਦੀ ਉਲਝਣ ।
ਤੇ ਉਸ ਦਿਨ ਇਹ ਸਾਰੀ ਦੁਨੀਆਂ,
ਇਹ ਸਾਰਾ ਆਲ਼ਮ ਉਹਦਾ ਆਪਣਾ ਹੋਵੇਗਾ ।
ਸਿਰਫ਼ ਉਹਦਾ ਆਪਣਾ
-ਸੁਰਜੀਤ ਕੌਰ ਬੈਲਜ਼ੀਅਮ
Nice
Very very nice written by surjit kaur Belgium