ਮਿਸਤਰੀ ਰੇਸ਼ਮ ਸਿੰਘ ਸੌਂਦ ਵੱਲੋਂ 1 ਲੱਖ ਰੁ: ਗੁ: ਸਾਹਿਬ ਦੀ ਇਮਾਰਤ ਲਈ ਅਤੇ 5 ਹਜ਼ਾਰ ਰੁ: ਸ਼ਮਸ਼ਾਨਘਾਟ ਲਈ ਸੇਵਾ ਕਰਵਾਏ।

64

tHATTA NAWAN 1

ਪਿੰਡ ਠੱਟਾ ਨਵਾਂ ਦੇ ਵਸਨੀਕ ਮਿਸਤਰੀ ਰੇਸ਼ਮ ਸਿੰਘ ਸੌਂਦ ਵੱਲੋਂ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦਿਆਂ ਹੋਇਆਂ 1 ਲੱਖ ਰੁਪਇਆ ਗੁਰਦੁਆਰਾ ਸਾਹਿਬ ਦੀ ਬਣ ਰਹੀ ਨਵੀਂ ਇਮਾਰਤ ਲਈ ਅਤੇ 5 ਹਜ਼ਾਰ ਰੁਪਏ ਸ਼ਮਸ਼ਾਨ ਘਾਟ ਲਈ ਸੇਵਾ ਕਰਵਾਏ। ਕੱਲ੍ਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਦੇ ਪ੍ਰਭਾਵਸ਼ਾਲੀ ਇਕੱਠ ਵਿਚ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਹਾਜ਼ਰੀ ਵਿਚ ਇਹ ਰਾਸ਼ੀ ਪ੍ਰਬੰਧਕਾਂ ਨੂੰ ਸੌਂਪੀ ਗਈ। ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦਾਨ ਦੇਣ ਨਾਲ ਕਦੇ ਵੀ ਧਨ ਦੀ ਘਾਟ ਨਹੀਂ ਹੁੰਦੀ ਸਗੋਂ ਧਨ ਦਾ ਵਾਧਾ ਹੁੰਦਾ ਹੈ। ਧਰਮ ਦੇ ਕਾਰਜਾਂ ਲਈ ਅਤੇ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ। ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਕਮਾਈ ਵਿਚੋਂ ਦਸਵੰਦ ਕੱਢ ਕੇ ਲੋੜਵੰਦ ਲੋਕਾਂ ਦੀ ਸੇਵਾ ‘ਚ ਜ਼ਰੂਰ ਲਗਾਵੇ। ਉਪਰੰਤ ਪ੍ਰਬੰਧਕਾਂ ਵੱਲੋਂ ਮਿਸਤਰੀ ਰੇਸ਼ਮ ਸਿੰਘ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਬਾਬਾ ਬਲਵਿੰਦਰ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ, ਸਾਬਕਾ ਸਰਪੰਚ ਗੁਰਦੀਪ ਸਿੰਘ, ਬਿਕਰਮ ਸਿੰਘ ਮੈਂਬਰ ਪੰਚਾਇਤ, ਮਾਸਟਰ ਜੋਗਿੰਦਰ ਸਿੰਘ, ਮਾਸਟਰ ਨਿਰੰਜਣ ਸਿੰਘ, ਜਗਤਾਰ ਸਿੰਘ, ਦਲੀਪ ਸਿੰਘ, ਮੇਹਰ ਸਿੰਘ, ਦਿਲਬਾਗ ਸਿੰਘ, ਕਰਮਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।