ਮਾਸਟਰ ਅਰਜਣ ਸਿੰਘ ਹੈਲਪਲਾਈਨ ਆਰਗੇਨਾਈਜੇਸ਼ਨ ਦੇ ਸਰਪਰਸਤ ਮਾਸਟਰ ਮਹਿੰਗਾ ਸਿੰਘ ਮੋਮੀ ਵੱਲੋਂ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਨੂੰ ਇੱਕ ਵਾਟਰ ਫਿਲਟਰ ਭੇਂਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਸਟਰ ਮਹਿੰਗਾ ਸਿੰਘ ਮੋਮੀ ਹਰ ਮਹੀਨੇ ਆਪਣੀ ਪੈਨਸ਼ਨ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਸੇਵਾ ਕਰਦੇ ਰਹਿੰਦੇ ਹਨ। ਇਸ ਵਾਟਰ ਫਿਲਟਰ ਤਕਰੀਬਨ 60 ਲੀਟਰ ਦੀ ਸਮਰੱਥਾ ਦਾ ਹੈ ਤੇ ਇਸ ਤੇ 25000 ਰੁਪਏ ਦੀ ਲਾਗਤ ਆਈ ਹੈ। ਸਰਕਾਰੀ ਸਕੂਲ ਦੇ ਵਿਹੜੇ ਵਿੱਚ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਮਾਸਟਰ ਮਹਿੰਗਾ ਸਿੰਘ ਮੋਮੀ ਨੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਸਮਾਂ ਬਹੁਤ ਹੀ ਮਹੱਤਵਪੂਰਨ ਸਮਾਂ ਹੁੰਦਾ ਹੈ। ਇਸ ਸਮੇਂ ਦੌਰਾਨ ਸਾਡੇ ਜ਼ਿਹਨ ਵਿੱਚ ਜੋ ਵਿਚਾਰ ਉਤਪੰਨ ਹੁੰਦੇ ਹਨ, ਭਵਿੱਖ ਵਿੱਚ ਸਾਡਾ ਉਹੋ ਜਿਹਾ ਹੀ ਕਿਰਦਾਰ ਬਣਦਾ ਹੈ। ਲੋੜ ਹੈ ਉਸਾਰੂ ਸੋਚ ਵਾਲੀਆਂ ਗੱਲਾਂ ਨੂੰ ਧਾਰਨ ਕਰਨ ਦੀ। ਇਸ ਮੌਕੇ ਸ.ਸਾਧੂ ਸਿੰਘ ਸਾਬਕਾ ਸਰਪੰਚ, ਐਡਵੋਕੇਟ ਜੀਤ ਸਿੰਘ ਮੋਮੀ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਦਲਵਿੰਦਰ ਸਿੰਘ ਕਰੀਰ, ਰਾਜੂ ਕਰੀਰ, ਸੁਖਵਿੰਦਰ ਸਿੰਘ ਸੌਂਦ, ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।