ਮਾਸਟਰ ਦੇਸ ਰਾਜ ਬੂਲਪੁਰ ਦੀ ਮਾਤਾ ਕਰਤਾਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ

101

ਸਾਬਕਾ ਬੀ. ਪੀ. ਈ. ਓ. ਮਾ. ਦੇਸ ਰਾਜ ਦੇ ਮਾਤਾ ਕਰਤਾਰ ਕੌਰ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦੀ ਅੰਤਿਮ ਅਰਦਾਸ ਲਈ ਰੱਖੇ ਗਏ ਸੁਖਮਣੀ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਬੂਲਪੁਰ ਵਿਖੇ ਪਾਏ ਗਏ | ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸੋਗਮਈ ਕੀਰਤਨ ਭਾਈ ਸਤਿੰਦਰ ਪਾਲ ਸਿੰਘ ਦੇ ਜਥੇ ਵੱਲੋਂ ਕੀਤਾ ਗਿਆ | ਸ਼ਰਧਾ ਦੇ ਫ਼ੁਲ ਭੇਟ ਕਰਨ ਵਾਲਿਆਂ ਨੇ ਮਾਤਾ ਜੀ ਦੇ ਸੱਚੇ ਸੁੱਚੇ ਜੀਵਨ ਅਤੇ ਸਮਾਜ ਪ੍ਰਤੀ ਤਹਿ ਦਿਲੋਂ ਕੀਤੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ | ਸ਼ਰਧਾ ਦੇ ਫ਼ੁਲ ਭੇਟ ਕਰਨ ਵਾਲਿਆਂ ਵਿਚ ਸੱਜਣ ਸਿੰਘ ਚੀਮਾ ਅਰਜਨਾ ਅਵਾਰਡੀ ਬਾਸਕਟ ਬਾਲ ਖਿਡਾਰੀ ਉਮੀਦਵਾਰ ਆਮ ਆਦਮੀ ਪਾਰਟੀ, ਪੰਜਾਬ ਗੌਰਮੈਂਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਪ੍ਰਧਾਨ ਪਿ੍ੰਸੀਪਲ ਕੇਵਲ ਸਿੰਘ, ਕੇ.ਕੇ ਯੂ ਦੇ ਸੀਨੀਅਰ ਸੂਬਾ ਆਗੂ ਬਲਵਿੰਦਰ ਸਿੰਘ ਬਾਜਵਾ, ਬਸਪਾ ਸੀਨੀਅਰ ਆਗੂ ਪੰਜਾਬ ਤਰਸੇਮ ਸਿੰਘ ਡੌਲਾ, ਸੁੱਚਾ ਸਿੰਘ ਮਿਰਜ਼ਾਪੁਰ, ਡਾ. ਜੋਗਿੰਦਰ ਸਿੰਘ ਕੁਲੇਵਾਲ, ਕੈਪਟਨ ਨਰਿੰਜਣ ਸਿੰਘ, ਸਾਬਕਾ ਡੀ.ਐਸ.ਪੀ. ਐਡਵੋਕੇਟ ਦਲਜੀਤ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਸਰਪ੍ਰਸਤ ਪੈੱ੍ਰਸ ਕਲੱਬ ਸੁਲਤਾਨਪੁਰ ਲੋਧੀ ਨਰਿੰਦਰ ਸਿੰਘ ਸੋਨੀਆ, ਸਹਿਤ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ, ਐਸ.ਐਮ.ਓ. ਡਾ. ਕਿੰਦਰ ਪਾਲ ਬੰਗੜ, ਸਿਰਜਨਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਚੰਨ ਮੋਮੀ, ਸਾਬਕਾ ਬੀ.ਪੀ.ਈ.ਓ. ਸਾਧੂ ਸਿੰਘ ਅਤੇ ਸਰਵਣ ਸਿੰਘ ਚੰਦੀ ਵੀ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਸਟੇਜ ਦੀ ਕਾਰਵਾਈ ਦੀ ਜ਼ਿੰਮੇਵਾਰੀ ਪਿ੍ੰਸੀਪਲ ਲਾਲ ਬਹਾਦਰ ਵੱਲੋਂ ਨਿਭਾਈ ਗਈ | ਇਸ ਮੌਕੇ ‘ਤੇ ਪਿਆਰਾ ਸਿੰਘ ਜੈਨਪੁਰੀ ਸਾਬਕਾ ਖ਼ਜ਼ਾਨਾ ਅਫ਼ਸਰ, ਸਰਪੰਚ ਬਲਦੇਵ ਸਿੰਘ ਬੂਲਪੁਰ ਗ਼ਦਰੀ ਬਾਬਾ ਸੁਰਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕੇ.ਕੇ.ਯੂ. ਸਾਬਕਾ ਸਰਪੰਚ ਲੁਭਾਇਆ ਸਿੰਘ ਕਾਲਾ ਸੰਘਿਆਂ, ਮਾ. ਕਰਨੈਲ ਸਿੰਘ, ਪੈੱ੍ਰਸ ਕਲੱਬ ਸੁਲਤਾਨ ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਲਾਡੀ, ਨਰੇਸ਼ ਹੈਪੀ, ਪਰਮਜੀਤ ਸਿੰਘ ਖ਼ਾਲਸਾ, ਸੁਕੇਸ਼ ਕੁਮਾਰ, ਜਤਿੰਦਰ ਸੇਠੀ, ਮਲਕੀਤ ਸਿੰਘ ਸੈਦਪੁਰ, ਸਾਬਕਾ ਜ਼ਿਲ੍ਹਾ ਡੀਪੂ ਅਫ਼ਸਰ ਮਹਿੰਦਰ ਪਾਲ, ਗੁਰਮੇਲ ਸਿੰਘ ਕੈਨੇਡਾ, ਸਾਬਕਾ ਖੇਡ ਅਫ਼ਸਰ ਸਰਪੰਚ ਗੁਰਨਾਮ ਸਿੰਘ ਟੋਡਰ ਵਾਲ, ਮਾ.ਕੇਵਲ ਸਿੰਘ, ਮਾ.ਪ੍ਰੇਮ ਚੰਦ, ਗੁਰਦੁਆਰਾ ਪ੍ਰਧਾਨ ਪੂਰਨ ਸਿੰਘ, ਸਾਬਕਾ ਸਰਪੰਚ ਜਗਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |