ਸਵ: ਗੱਜਣ ਸਿੰਘ ਸਾਬਕਾ ਸਰਪੰਚ ਨਵਾਂ ਠੱਟਾ ਤੇ ਸਾਬਕਾ ਚੇਅਰਮੈਨ ਲੈਂਡ ਮਾਰਟਗੇਜ ਬੈਂਕ ਸੁਲਤਾਨਪੁਰ ਲੋਧੀ ਦੀ ਧਰਮ ਪਤਨੀ ਅਤੇ ਨੰਬਰਦਾਰ ਸੁਰਿੰਦਰ ਸਿੰਘ ਮੋਮੀ ਦੀ ਸਤਿਕਾਰਯੋਗ ਮਾਤਾ ਕਰਤਾਰ ਕੌਰ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਗੁਰਦੁਆਰਾ ਠੱਟਾ ਨਵਾਂ ਵਿਖੇ ਹੋਈ | ਇਸ ਮੌਕੇ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਬੇਰ ਸਾਹਿਬ ਨੇ ਮਾਤਾ ਕਰਤਾਰ ਕੌਰ ਨੂੰ ਵੈਰਾਗਮਈ ਕੀਰਤਨ ਦੁਆਰਾ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਉਪਰੰਤ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ, ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ, ਕਵੀਸ਼ਰ ਅਵਤਾਰ ਸਿੰਘ ਦੂਲੋਵਾਲ ਅਤੇ ਨੰਬਰਦਾਰ ਪ੍ਰੀਤਮ ਸਿੰਘ ਨੇ ਮਾਤਾ ਕਰਤਾਰ ਕੌਰ ਵੱਲੋਂ ਸਮਾਜ ਸੇਵਾ ਅਤੇ ਪਰਿਵਾਰ ਪ੍ਰਤੀ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸ੍ਰੀ ਸੁਰਜੀਤ ਸਿੰਘ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ, ਹੈੱਡ ਮਾਸਟਰ ਨਿਰੰਜਨ ਸਿੰਘ, ਦਲੀਪ ਸਿੰਘ ਮੋਮੀ, ਹਰਜਿੰਦਰ ਸਿੰਘ ਦਰੀਏਵਾਲ, ਡਾ: ਬਲਬੀਰ ਸਿੰਘ ਮੋਮੀ, ਕੁਲਵੰਤ ਸਿੰਘ ਦਰੀਏਵਾਲ, ਐਡਵੋਕੇਟ ਸੁੱਚਾ ਸਿੰਘ ਮੋਮੀ, ਐਡਵੋਕੇਟ ਅਜੀਤ ਸਿੰਘ ਮੋਮੀ, ਸੁਪਰਡੈਂਟ ਨਛੱਤਰ ਸਿੰਘ ਮੋਮੀ, ਮੰਡੀ ਸੁਪਰਵਾਈਜ਼ਰ ਬਖ਼ਸ਼ੀਸ਼ ਸਿੰਘ, ਕਵੀਸ਼ਰ ਸੁਖਵਿੰਦਰ ਸਿੰਘ ਮੋਮੀ, ਹਰਦਰਸ਼ਨ ਸਿੰਘ ਦੂਲੋਵਾਲ, ਹਰਿੰਦਰ ਸਿੰਘ, ਸਰਵਨ ਸਿੰਘ ਚੰਦੀ ਬੂਲਪੁਰ, ਇੰਦਰਜੀਤ ਸਿੰਘ ਤੇ ਇਲਾਕੇ ਦੀ ਵੱਡੀ ਗਿਣਤੀ ਵਿਚ ਮੋਹਤਬਰ ਸੱਜਣਾ ਨੇ ਮਾਤਾ ਕਰਤਾਰ ਕੌਰ ਦੇ ਸ਼ਰਧਾਂਜਲੀ ਸਮਾਗਮ ਵਿਚ ਸ਼ਿਰਕਤ ਕੀਤੀ |