ਹੋਲੀ
ਰੰਗਾਂ ਨਾਲ ਭਰਿਆਂ ਯਾਰੋ ਤਿਉਹਾਰ ਹੈ ਹੋਲੀ,
ਪਿਆਰ ਮੁਹੱਬਤ ਭਰਿਆ ਇਜ਼ਹਾਰ ਹੈ ਹੋਲੀ।
ਛੱਡੋ ਨਫ਼ਰਤ ਅਤੇ ਫਿਰਕੂਪਣੇ ਦੀਆਂ ਗੱਲਾਂ ਨੂੰ,
ਅੱਛਾਈ ਦੀ ਜਿੱਤ ਤੇ ਬੁਰਾਈ ਦੀ ਹਾਰ ਹੈ ਹੋਲੀ ।
ਆਓ ਮਿਟਾਈਏ ਦੂਰੀ ਜਾਤ-ਪਾਤਾਂ ਤੇ ਧਰਮਾਂ ਦੀ,
ਸਭ ਨੂੰ ਗਲ ਨਾਲ ਲਈਏ ਤਾਂ ਪਿਆਰ ਹੈ ਹੋਲੀ ।
ਸੌੜੀ ਸਿਆਸਤ ਲਈ ਖੇਡਣ ਪੱਤਾ ਜਾਤ-ਪਾਤਾਂ ਦਾ,
ਉਨ੍ਹਾਂ ਲਈ ਬਣ ਜਾਏ ਫਿਰ ਲਲਕਾਰ ਹੈ ਹੋਲੀ ।
ਰੰਗੀਏ ਰੰਗ ਬੰਸਤੀ ਅਪਨਾਈਏ ਸੋਚ ਸ਼ਹੀਦਾਂ ਦੀ,
ਰੰਗੀਏ ਰੰਗ ਦੇਸ ਭਗਤੀ ਦਾ ਰੰਗਦਾਰ ਹੈ ਹੋਲੀ ।
ਮਨਦੀਪ ਮਾਣੋ ਰੰਗ ਹਮੇਸਾਂ ਕੁਦਰਤੀ ਰੰਗਾਂ ਦਾ,
ਕਰਕੇ ਹੁੱਲਰਬਾਜ਼ੀ ਨਾ ਕਰੋ ਸ਼ਰਮਸਾਰ ਹੈ ਹੋਲੀ ।
ਮਨਦੀਪ ਗਿੱਲ ਧੜਾਕ