ਅਰਦਾਸ
ਉੰਝ ਰੱਬ ਦੇ ਨਾਮ ਨੂੰ ਪੂਜ ਰਿਹਾ ਏ ਹਰ ਬੰਦਾ ਕਿਉ ਧਰਮਾਂ ਪਿੱਛੇ ਲੜਦਾ ਮਰਦਾ ਏ ਬੰਦਾ,
ਤੂੰ ਤਾਂ ਭੇਜੇ ਧਰਤੀ ਤੇ ਇਨਸਾਨ ਬਣਾ ਕੇ ਕਿਉ ਰੱਖ’ਤਾ ਧਰਮਾ ਬੰਦੇ ਨੂੰ ਸ਼ੈਤਾਨ ਬਣਾ ਕੇ।
ਏਕਸ ਕੇ ਹਮ ਬਾਰਿਕ ਕਿਉਂ ਏ ਸਮਝ ਨਹੀਂ ਕਿਉਂਕਿ ਤੇਰੀ ਰਜ਼ਾ ਚ’ ਰਹਿਣ ਦੀ ਮੈਥੋ ਰਮਜ਼ ਨਹੀ,
ਤੂੰ ਏ ਬਖਸ਼ਣਹਾਰ ਤੇ ਮੈ ਇਕ ਪਾਪੀ ਹਾਂ ਤੂੰ ਅਜੂੰਨੀ ਸੈ ਭੰਗ ਤੇ ਮੈ ਸੰਤਾਪੀ ਹਾਂ,
ਇਸੇ ਲਈ ਮੈ ਰਾਖ ਤੇ ਤੂੰ ਇਕ ਖਾਸ ਏ ਪਰ ਹੱਥ ਜੋੜ ਕੇ ਹੈਪੀ ਦੀ ਅਰਦਾਸ ਏ
ਤੂੰ ਦਾਤਾ ਦਾਤਾਰ
ਦਾਤਾ ਤੂੰ ਹੀ ਏ ਦਾਤਾਰ ਅਸੀ ਤੇਰਾ ਦਿੱਤਾ ਖਾਣਾ,
ਇਹੋ ਬਖਸ਼ੀ ਸੁਮੱਤ ਸਦਾ ਮੰਨਾ ਤੇਰਾ ਭਾਣਾ,
ਖਾਲੀ ਅਕਲਾਂ ਦੇ ਘੜੇ ਮੌਲਾ ਸਭ ਦੇ ਭਰੀ, ਮੇਰੇ ਬਖਸ਼ੀ ਗੁਨਾਹ ਭਲਾ ਸਭ ਦਾ ਕਰੀ।
ਬੇਬਸੀ
ਸੱਜਣ ਬਹੁਤੇ ਛਾਤਰ ਨਿਕਲੇ ਖੇਡਦੇ ਰਹੇ ਜਜਬਾਤਾਂ ਨਾਲ,
ਖਿੜੀ ਦੁਪਹਿਰ ਜਿਹੀ ਜਿੰਦਗੀ ਨਾਤੇ ਜੋੜ ਗਏ ਨੇਰੀਆਂ ਰਾਤਾਂ ਨਾਲ,
ਹਰ ਪਲ ਹਰ ਦਿਨ ਨਵਾਂ ਡਰਾਮਾਂ ਖੇਢਦੇ ਰਹੇ ਹਲਾਤਾਂ ਨਾਲ,
ਲੰਮੇ ਪੈਂਡੇ ਤੁਰ ਨਹੀ ਹੁੰਦਾ ਹੈਪੀ ਬਹੁਤੇ ਚਲਾਕਾਂ ਨਾਲ।