ਪਿੰਡ ਠੱਟਾ ਨਵਾਂ ਦੇ ਜੰਮਪਲ ਭਾਈ ਸੀਤਲ ਸਿੰਘ ਸਾਰੰਗੀ ਮਾਸਟਰ ਤੇ ਭਾਈ ਹਰਨੇਕ ਸਿੰਘ ਬੁਲੰਦਾ ਦਾ ਢਾਡੀ ਜਥਾ ਜੋ ਪਿਛਲੇ ਦਿਨੀਂ ਆਪਣੇ ਕਨੇਡਾ ਦੌਰੇ ਤੇ ਸੀ, ਬੀਤੇ ਦਿਨੀਂ ਵਾਪਸ ਪਰਤ ਆਇਆ ਹੈ। ਇਸ ਸਬੰਧੀ ਭਾਈ ਸੀਤਲ ਸਿੰਘ ਨੇ ਨਿੱਜੀ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਢਾਡੀ ਜਥੇ ਨੇ ਖਾਲਸਾ ਦੀਵਾਨ ਸਟੈਟੀ ਵੈਨਕੂਵਰ ਵਿਖੇ ਸੰਗਤਾਂ ਨੂੰ ਤਕਰੀਬਨ ਸਾਢੇ ਪੰਜ ਮਹੀਨੇ ਬੀਰ ਰਸ ਸਰਵਣ ਕਰਵਾਇਆ, ਜਿਥੇ ਉਹਨਾਂ ਦੇ ਜਥੇ ਨੂੰ ਸੰਗਤਾਂ ਵੱਲੋਂ ਬਹੁਤ ਪਿਆਰ ਮਿਲਿਆ।