ਕੰਨ ਖੋਲ੍ਹ ਕੇ ਸੁਣ ਲੈ ਤੂੰ ਬਾਦਲ ਸਰਕਾਰੇ ਨੀ, ਹੁਣ ਨੲੀ ਚੱਲਣੇ ਨੲੀ ਚੱਲਣੇ ਤੇਰੇ ਝੂਠੇ ਲਾਰੇ ਨੀ,
ਤੂੰ ਰੇਤਾ ਬਜਰੀ ਮਿੱਟੀ ਵੇਚ ਕੇ ਮੌਜਾਂ ਮਾਂਣ ਲੲੀਅਾ, ਮਜਲੂਮਾਂ ਤੇ ਜੁਲਮ ਕਮਾ ਕੇ ਛਾਤੀਅਾ ਤਾਂਣ ਲੲੀਅਾ,
ਦਸਾਂ ਸਾਲਾਂ ਤੋ ਲੁੱਟਦੀ ੲੇ ਤੂੰ ਖੂਬ ਨਜਾਰੇ ਨੀ, ਹੁਣ ਨੲੀ ਚਲਣੇ ਨੲੀ ਚੱਲਣੇ ਤੇਰੇ ਝੂਠੇ ਲਾਰੇ ਨੀ।
ਕੈਲੀਫੋਰਨੀਅਾ ਦੇ ਸੁਪਨੇ ਬੜੇ ਦਿਖਾੳੁਦਾ ਸੀ, ਚੰਗੇ ਭਲੇ ਤੂੰ ਬੰਦਿਅਾ ੳੁਤੇ ਦੋਸ਼ ਲਗਾੳੁਂਦਾ ਸੀ,
ਬੱਸ ਤੇਰੀ ਦੇ ਵਿਚ ਤਾਂ ਕੲੀ ਜਾਲਮ ਹਤਿਅਾਰੇ ਨੀ, ਹੁਣ ਨੲੀ ਚਲਣੇ ਨੲੀ ਚੱਲਣੇ ਤੇਰੇ ਝੂਠੇ ਲਾਰੇ ਨੀ।
ਚਾਰੇ ਪਾਸੇ ਤੂੰ ਤਾਂ ਬੜੀ ਹੀ ਲੁੱਟ ਮਚਾੲੀ ਅਾ, ਖਾ ਗਿਅਾ ਵੇਚ ਸਭ ਖਜਾਨੇ ਅੰਨੀ ਪਾੲੀ ਅਾ,
ਛੱਡਣੇ ਪੈਣੇ ਤੈਨੂੰ ਹੁਣ ੲੇਹ ਤਖਤ ਹਜਾਰੇ ਨੀ, ਹੁਣ ਨੲੀ ਚਲਣੇ ਨੲੀ ਚੱਲਣੇ ਤੇਰੇ ਝੂਠੇ ਲਾਰੇ ਨੀ।
ਨੇਕ ਨਿਮਾਣਾਂ ਸ਼ੇਰਗਿੱਲ ਛਾਤੀ ਤਾਂਣ ਕੇ ਕਹਿੰਦਾ ੲੇ, ਮਿਹਨਤ ਕਰਨ ਵਾਲਾ ਕਿਸਾਨ ਵੀ ਹਾੳੁਕੇ ਲੈਂਦਾ ੲੇ,
ਮੰਡੀਅਾ ਦੇ ਵਿਚ ਰੋਲ ਦਿੱਤੇ ਕਿਰਸਾਨ ਵਿਚਾਰੇ ਨੀ, ਹੁਣ ਨੲੀ ਚਲਣੇ ਨੲੀ ਚੱਲਣੇ ਤੇਰੇ ਝੂਠੇ ਲਾਰੇ ਨੀ।
ਕੰਨ ਖੋਲ੍ਹ ਕੇ ਸੁਣ ਲੈ ਤੂੰ ਬਾਦਲ ਸਰਕਾਰੇ ਨੀ, ਹੁਣ ਨੲੀ ਚੱਲਣੇ ਨੲੀ ਚੱਲਣੇ ਤੇਰੇ ਝੂਠੇ ਲਾਰੇ ਨੀ।
-ਨੇਕ ਨਿਮਾਣਾਂ ਸ਼ੇਰਗਿੱਲ,