ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ।
ਤੇਰੇ ਚੋਜਾਂ ਤੋਂ ਜਾਈਏ ਬਲਿਹਾਰੇ।
ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ।
ਉਹ ਘੜੀ ਸੀ ਕੁਲੱਛਣੀ, ਜਦੋਂ ਤੈਥੋਂ ਦੂਰ ਹੋ ਗਏ,
ਭੁੱਖ ਹੱਥੋਂ ਸ਼ਹਿਨਸ਼ਾਹ ਅਸੀਂ ਸੀ ਮਜਬੂਰ ਹੋ ਗਏ।
ਭੁੱਲਾਂ ਬਖਸ਼ੋ ਜੀ ਤੁਸੀਂ ਬਖਸ਼ਣਹਾਰੇ।
ਟੁੱਟੀ ਗੰਢੋ ਸੱਚੇ ਪਾਤਸ਼ਾਹ,
ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ।
ਜੇ ਤੁਸੀਂ ਵੀ ਨਾ ਫੜ੍ਹੀ, ਫੇਰ ਕੌਣ ਫੜ੍ਹੂ ਬਾਂਹ ਦਾਤਾ,
ਸਾਡੇ ਉੱਤੇ ਕਰ ਦਿਓ ਰਹਿਮਤਾਂ ਦੀ ਛਾਂ ਦਾਤਾ,
ਅਰਜ਼ਾਂ ਕਰਦੇ ਤੇਰੇ ਆਣ ਕੇ ਦੁਆਰੇ।
ਟੁੱਟੀ ਗੰਢੋ ਸੱਚੇ ਪਾਤਸ਼ਾਹ,
ਬੈਠਾ ਮਹਾਂ ਸਿੰਘ ਅਰਜ਼ਾਂ ਗੁਜ਼ਾਰੇ, ਟੁੱਟੀ ਗੰਢੋ ਸੱਚੇ ਪਾਤਸ਼ਾਹ।
–ਨਵੇਂ ਠੱਟੇ ਵਾਲਾ ਸੋਨੀ–