ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ, ਗਰਾਮ ਪੰਚਾਇਤ ਬੂਲਪੁਰ ਤੇ ਸਮੂਹ ਸੰਗਤਾਂ ਵੱਲੋਂ ਪਿਛਲੇ ਦਿਨਾਂ ‘ਚ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਸੰਪੂਰਨ ਹੋ ਗਈਆਂ | ਪ੍ਰਭਾਤ ਫੇਰੀਆਂ ਦੇ ਅੱਜ ਆਖ਼ਰੀ ਦਿਨ ਜਿੱਥੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ, ਉੱਥੇ ਸਮੂਹ ਸੰਗਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਜਾਪ ਕਰਦੇ ਹੋਏ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਪ੍ਰਣ ਕੀਤਾ | ਇਸ ਮੌਕੇ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ | ਇਸ ਮੌਕੇ ਗੁਰਮੁਖ ਸਿੰਘ ਥਿੰਦ, ਸਰਪੰਚ ਬਲਦੇਵ ਸਿੰਘ ਚੰਦੀ, ਲਖਵਿੰਦਰ ਸਿੰਘ ਮਰੋਕ, ਗੁਰਪ੍ਰੀਤ ਸਿੰਘ ਜੋਸਣ, ਡਾ: ਦਵਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਸਰਵਨ ਸਿੰਘ ਚੰਦੀ, ਜਸਵਿੰਦਰ ਸਿੰਘ ਜੋਸਨ, ਭਰਪੂਰ ਸਿੰਘ ਯੂ.ਕੇ, ਮਲਕੀਤ ਸਿੰਘ ਮੋਮੀ, ਹਰਮਿੰਦਰ ਸਿੰਘ, ਗੁਰਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪ੍ਰਭਾਤ ਫੇਰੀਆਂ ਵਿਚ ਸ਼ਿਰਕਤ ਕੀਤੀ |