ਬੀ.ਐੱਸ.ਟੀ. ਸੀਨੀਅਰ ਸੈਕੰਡਰੀ ਸਕੂਲ ਸੂਜੋ ਕਾਲੀਆ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।

98

d106409506ਖੇਡਾਂ ਜੀਵਨ ਦਾ ਜ਼ਰੂਰੀ ਅੰਗ ਬਣ ਗਈਆਂ ਹਨ ਤੇ ਅਨੁਸ਼ਾਸਨ ਨਾਲ ਹੀ ਇਨਸਾਨ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਦਾ ਹੈ। ਉਕਤ ਸ਼ਬਦ ਬਲਾਕ ਸਿੱਖਿਆ ਅਫ਼ਸਰ ਸੁਲਤਾਨਪੁਰ ਲੋਧੀ-1 ਬੀਬੀ ਸਰਬਜੀਤ ਕੌਰ ਪੰਛੀ ਨੇ ਅੱਜ ਬੀ.ਐੱਸ.ਟੀ. ਸੀਨੀਅਰ ਸੈਕੰਡਰੀ ਸਕੂਲ ਸੁਜੋਕਾਲੀਆ ਵੱਲੋਂ ਸਾਲਾਨਾ ਇਨਾਮ ਵੰਡ ਸਮਾਗਮ ਤੇ ਸਪੋਰਟਸ ਮੀਟ ਦੀ ਵਧਾਈ ਦਿੰਦਿਆਂ ਕਹੇ। ਇਸ ਮੌਕੇ ਪਿ੍ੰਸੀਪਲ ਸੁਰਿੰਦਰ ਕੌਰ ਅਨੇਜਾ ਨੇ ਸਕੂਲ ਦੇ ਹੋਣਹਾਰ ਬੱਚਿਆਂ ਅਤੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹ ਕੇ ਸੁਣਾਈ ਤੇ ਮੁੱਖ ਮਹਿਮਾਨ ਸਮੇਤ ਬੀ.ਐਸ.ਟੀ. ਸਕੂਲ ਦੇ ਸੈਕਟਰੀ ਪ੍ਰਦੀਪ ਸਿੰਘ ਤੇ ਮਿਸ ਹਿਨਾ ਨੂੰ ਵੀ ਜੀ ਆਇਆਂ ਕਿਹਾ। ਹਾਊਸ ਖੇਡਾਂ ਵਿਚ ਸੂਪੀਟਰ, ਮਾਰਸ, ਮਰਕਰੀ ਅਤੇ ਵੀਨਸ ਹਾਊਸਾਂ ਦੇ ਮੁਕਾਬਲੇ ਕਰਵਾਏ ਗਏ। ਬੀਬੀ ਸੁਰਿੰਦਰ ਕੌਰ ਉਪ ਚੇਅਰਮੈਨ ਬਲਾਕ ਸੰਮਤੀ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਅੰਤ ਵਿਚ ਹੋਣਹਾਰ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਬੱਚਿਆਂ ਵੱਲੋਂ ਸ਼ਾਨਦਾਰ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ‘ਤੇ ਹਾਊਸ ਇੰਚਾਰਜ ਗੁਰਮੀਤ ਕੌਰ, ਪੁਸ਼ਪਾ ਰਾਣੀ, ਵਰਿੰਦਰ ਕੁਮਾਰ, ਸੰਜੀਵ ਗੁਲੇਰੀਆ ਤੇ ਸਮੂਹ ਸਟਾਫ਼ ਤੋਂ ਇਲਾਵਾ ਸੁਰਜੀਤ ਸਿੰਘ ਬੀ.ਪੀ.ਈ.ਓ. ਦਫ਼ਤਰ ਸੁਲਤਾਨਪੁਰ ਲੋਧੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।