ਵਿਦਿਆਰਥੀਆਂ ਵਿਚਲੇ ਹੁਨਰ ਅਤੇ ਕਲਾ ਨੂੰ ਸਿੱਖਿਆ ਹੀ ਨਿਖਾਰਦੀ ਹੈ ਜਿਸ ਵਿਚ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ, ਇਸ ਸਾਰਥਿਕ ਕਾਰਜ ਵਿਚ ਪਬਲਿਕ ਵਿੱਦਿਅਕ ਅਦਾਰੇ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ | ਇਹ ਸ਼ਬਦ ਸ਼੍ਰੀਮਤੀ ਇੰਦੂ ਵਰਮਾ ਹੈੱਡ ਆਫ਼ ਪੋ੍ਰਗਰਾਮ ਜਲੰਧਰ ਦੂਰਦਰਸ਼ਨ ਨੇ ਅੱਜ ਬੀ.ਐਸ.ਟੀ.ਸੀਨੀਅਰ ਸੈਕੰਡਰੀ ਸਕੂਲ ਸੂਜੋਕਾਲੀਆ ਵਿਖੇ ਵਿਦਿਆਰਥੀਆਂ ਦੇ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਹਾਜ਼ਰੀ ਭਰ ਰਹੇ ਬੱਚਿਆਂ ਤੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਕਹੇ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਸਭਿਆਚਾਰ ਅਤੇ ਸਾਂਝੀਵਾਲਤਾ ਨੂੰ ਚੰਗੀਆਂ ਲੀਹਾਂ ਤੇ ਪਾਉਣ ਲਈ ਵੱਡਾ ਯੋਗਦਾਨ ਪਾ ਰਹੇ ਹਨ | ਸਮਾਗਮ ਵਿਚ ਸ਼੍ਰੀਮਤੀ ਇੰਦੂ ਵਰਮਾ ਬਤੌਰ ਮੁੱਖ ਮਹਿਮਾਨ ਜੱਦ ਕਿ ਵਿਸ਼ੇਸ਼ ਮਹਿਮਾਨ ਡਿਪਟੀ ਡਾਇਰੈਕਟਰ ਜਲੰਧਰ ਦੂਰਦਰਸ਼ਨ ਅਤੇ ਚੇਅਰਮੈਨ ਇਕਬਾਲ ਸਿੰਘ ਖੈੜਾ ਸਮਾਗਮ ਵਿਚ ਹਾਜ਼ਰ ਹੋਏ |ਕੈਪਟਨ ਤਜਿੰਦਰ ਸਿੰਘ ਐਮ.ਡੀ. ਨੇ ਆਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆਂ ਕਿਹਾ ਅਤੇ ਆਉਣ ਦਾ ਧੰਨਵਾਦ ਕੀਤਾ | ਸਮਾਗਮ ਦਾ ਆਗਾਜ਼ ਬੱਚਿਆਂ ਨੇ ਧਾਰਮਿਕ ਸ਼ਬਦ ਨਾਲ ਕੀਤਾ | ਨੰਨੇ ਮੁੰਨੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪਹਿਰਾਵਿਆਂ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਸਮਰਪਿਤ ਦੇਸ਼ ਭਗਤੀ ਦੇ ਗੀਤ, ਲੇਖ, ਨਾਟਕ, ਕਵਿਤਾਵਾਂ, ਕੋਰੀਓਗ੍ਰਾਫੀ ਦੀ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ | ਪਿ੍ੰਸੀਪਲ ਸੁਰਿੰਦਰ ਕੌਰ ਅਨੇਜਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹਦਿਆਂ ਵਿਦਿਆਰਥੀਆਂ ਦੀ ਪ੍ਰਾਪਤੀਆਂ ਸਬੰਧੀ ਦੱਸਿਆ ਅਤੇ ਵੱਖ ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਅਤੇ ਪ੍ਰਬੰਧਕਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਸਰੂਪ ਸਿੰਘ ਭਰੋਆਣਾ, ਪਰਮਿੰਦਰ ਸਿੰਘ ਪੱਪਾ, ਬਲਦੇਵ ਸਿੰਘ ਰੰਗੀਨ ਪੁਰਾ ਬਲਾਕ ਸੰਮਤੀ ਮੈਂਬਰ, ਅਨੌਖ ਸਿੰਘ, ਵਾਇਸ ਪ੍ਰਿੰਸੀਪਲ ਗੁਰਮੀਤ ਕੌਰ, ਕਰਨ ਸ਼ਰਮਾ, ਬਲਜੀਤ ਸਿੰਘ ਬੱਬਾ, ਹਰਜਿੰਦਰ ਸਿੰਘ ਘੁੰਮਾਣ, ਸੁਦੇਸ਼ ਕੁਮਾਰੀ ਮੈਂਬਰ ਪੰਚਾਇਤ, ਹਰਮਿੰਦਰ ਸਿੰਘ, ਕਮਲਜੀਤ ਕੌਰ, ਸੰਜੇ ਕੁਮਾਰ, ਸਰਪੰਚ ਜਸਵਿੰਦਰ ਕੌਰ ਭਗਤ ਟਿੱਬਾ, ਸਵਰਨ ਸਿੰਘ ਠੱਟਾ, ਜਸਕਰਨ ਸਿੰਘ ਆਦਿ ਹਾਜ਼ਰ ਸਨ |-ਪਰਸਨ ਲਾਲ ਭੋਲਾ