ਬੀ.ਐਸ.ਟੀ.ਸੀਨੀਅਰ ਸੈਕੰਡਰੀ ਸਕੂਲ ਸੂਜੋ ਕਾਲੀਆ ਵਿਖੇ ਧਾਰਮਿਕ ਪ੍ਰਤੀਯੋਗਤਾ ਕਰਵਾਈ ਗਈ।

92

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਗੇ ਨਾਲੋਂ ਖਾਸ ਕਰਕੇ ਪਬਲਿਕ ਸਕੂਲਾਂ ਵਿੱਚ ਧਾਰਮਿਕ ਮੁਕਾਬਲੇ ਪਹਿਲਾਂ ਨਾਲੋਂ ਵੱਧ ਕਰਵਾਏ ਜਾ ਰਹੇ ਹਨ।     ਇਸੇ ਕੜੀ ਤਹਿਤ ਅੱਜ ਬੀ. ਐਸ. ਟੀ. ਸਨੀਅਰ ਸਕੂਲ ਸੂਜੋਕਾਲੀਆ ਵਿਖੇ ਵੀ ਸਕੂਲ ਦੀ ਪ੍ਰਿੰਸੀਪਲ ਸੁਰਿੰਦਰ ਕੌਰ ਅਨੇਜਾ ਦੀ ਅਗਵਾਈ ਵਿੱਚ ਜਮਾਤ ਤੀਜੀ ਤੋਂ 12ਵੀਂ ਤੱਕ ਤਿੰਨ ਗਰੁੱਪਾਂ ਵਿੱਚ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜਮਾਤ ਤੀਜੀ ਤੋਂ ਪੰਜਵੀਂ ਦੇ ਪਹਿਲੇ ਗਰੁੱਪ ਵਿੱਚ ਪ੍ਰਭਨੂਰ ਕੌਰ, ਗੁਰਲੀਨ ਕੌਰ, ਜਸ਼ਨਪ੍ਰੀਤ ਸਿੰਘ ਤੇ ਕਿਰਨਦੀਪ ਕੌਰ ਨੇ ਪਹਿਲਾ ਸਥਾਨ, ਪ੍ਰਭਜੋਤ ਕੌਰ, ਗੁਰਨੂਰ ਕੌਰ ਅੱਸਮੀਤ ਕੌਰ ਅਤੇ ਜੁਗਰਾਜ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਛੇਵੀਂ ਤੋਂ ਅੱਠਵੀਂ ਦੇ ਦੂਜੇ ਗਰੁੱਪ ਵਿੱਚ ਸਮਰਥਬੀਰ ਸਿੰਘ, ਸਿਮਰਨਜੀਤ ਕੌਰ, ਰਵਦੀਪ ਕੌਰ ਤੇ ਪਰਮਦੀਪ ਸਿੰਘ ਨੇ ਪਹਿਲਾ ਸਥਾਨ, ਕੋਮਲਪ੍ਰੀਤ ਕੌਰ , ਕਰਨਪ੍ਰੀਤ, ਕੌਰ, ਗੁਣਤਾਜ ਸਿੰਘ, ਤੇ ਰਾਜਦੀਪ ਸਿੰਘ ਦੂਜਾ ਸਥਾਨ ਹਾਸਲ ਕੀਤਾ। ਜੱਜ ਕੇ ਨੌਵੀ ਤੋਂ 12ਵੀਂ ਤੱਕ ਦੇ ਤੀਜੇ ਗਰੁੱਪ ਵਿੱਚ, ਮੁਸਕਾਨ, ਹਰਮਨਪ੍ਰੀਤ ਕੌਰ, ਵਰਿੰਦਰ ਸਿੰਘ ਤੇ ਸਾਹਿਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਅਮ੍ਰਿਤਪਾਲ ਸਿੰਘ,ਅਰਮਾਨਦੀਪ ਕੌਰ, ਅੱਸਨੂਰ ਕੌਰ ਤੇ ਰੁਪਿੰਦਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰਤੀਯੋਗਤਾ ਸਿੰਘ ਸਕੱਤਰ ਦੀ ਭੂਮਿਕਾ ਮਨਦੀਪ ਸਿੰਘ ਨੇ ਨਿਭਾਈ। ਜੇਤੂ ਬੱਚਿਆਂ ਨੂੰ ਐਮ.ਡੀ. ਕੈਪਟਨ ਤਜਿੰਦਰ ਸਿੰਘ, ਜਸਵਿੰਦਰ ਸਿੰਘ ਮੈਨੇਜ਼ਰ , ਪ੍ਰਿੰਸੀਪਲ ਸੁਰਿੰਦਰ ਕੌਰ ਅਨੇਜਾ ਤੇ ਰਾਜਵਿੰਦਰ ਕੌਰ ਨੇ ਇਨਾਮ ਤਕਸੀਮ ਕੀਤੇ ਤੇ ਹੌਸਲਾ ਅਫ਼ਜਾਈ ਕੀਤੀ।