ਬੀ.ਐਸ.ਟੀ. ਸਕੂਲ ਸੂਜੋ ਕਾਲੀਆ ਵੱਲੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ।

63

Sujokalia

(ਪਰਸਨ ਲਾਲ ਭੋਲਾ)-ਬੀ.ਐਸ.ਟੀ. ਸੀਨੀਅਰ ਸੈਕੰਡਰੀ ਸਕੂਲ ਸੂਜੋਕਾਲੀਆ ਵਿਖੇ ਅੱਜ ਸਕੂਲ ਪ੍ਰਬੰਧਕ ਕੈਪਟਨ ਤਜਿੰਦਰ ਸਿੰਘ ਖ਼ਾਲਸਾ (ਐਮ.ਡੀ) ਜਸਵਿੰਦਰ ਸਿੰਘ ਖ਼ਾਲਸਾ ਮੈਨੇਜਰ ਅਤੇ ਪਿ੍ੰਸੀਪਲ ਸੁਰਿੰਦਰ ਕੌਰ ਅਨੇਜਾ ਵੱਲੋਂ ਸਾਇੰਸ ਸਿਟੀ ਵਿਖੇ ਹੋਏ ਫਲਾਵਰ ਸ਼ੋਅ ਮੁਕਾਬਲੇ ਵਿਚ ਭਾਗ ਲੈਣ ਤੇ ਇਨਾਮ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸੁਰਿੰਦਰ ਕੌਰ ਅਨੇਜਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਬੀ.ਐਸ.ਟੀ. ਸਕੂਲ ਸੂਜੋਕਾਲੀਆ ਦੇ ਵਿਦਿਆਰਥੀ ਇਸ ਪ੍ਰਤੀਯੋਗਤਾ ਵਿਚ ਖਿੱਚ ਦਾ ਕੇਂਦਰ ਬਣੇ ਰਹੇ | ਮੁਕਾਬਲੇ ਵਿਚ ਬੀ.ਐਸ.ਟੀ. ਸਕੂਲ ਦੀ ਵਿਦਿਆਰਥਣ ਰਵਨੀਤ ਕੌਰ ਜਮਾਤ ਨੌਵੀਂ ਨੇ ‘ਫਰੈਸ਼ ਫਲਾਵਰ’ ਕੈਟਾਗਰੀ ਵਿਚ ਪਹਿਲਾ ਸਥਾਨ ਅਤੇ ਗਗਨਦੀਪ ਕੌਰ ਜਮਾਤ ਦਸਵੀਂ ਵੱਲੋਂ ‘ਡਰਾਇ ਫਲਾਵਰ’ ਕੈਟਾਗਰੀ ਵਿਚ ਵਿਸ਼ੇਸ਼ ਇਨਾਮ ਹਾਸਲ ਕੀਤਾ | ਇਸ ਮੌਕੇ ‘ਤੇ ਬੱਚਿਆਂ ਦਾ ਸਨਮਾਨ ਕਰਨ ਲਈ ਸੀਨੀਅਰ ਕਲਰਕ ਅਵਤਾਰ ਸਿੰਘ, ਸ਼ਰਨਜੀਤ ਕੌਰ, ਸ਼ਿਵਾਨੀ ਅਤੇ ਰਜਨੀ ਜਿਨ੍ਹਾਂ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਮੁਕਾਬਲੇ ਲਈ ਤਿਆਰ ਕੀਤਾ ਸੀ ਵੀ ਮੌਜੂਦ ਸਨ |