ਬਾਬਾ ਬੀਰ ਸਿੰਘ ਲਾਇਬ੍ਰੇਰੀ ਦੇ ਨਵੇਂ ਪੁਰਾਣੇ ਪਾਠਕਾਂ ਦੀ ਮਿਲਣੀ

57

rrਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਲਾਇਬ੍ਰੇਰੀ ਦੇ ਨਵੇਂ ਪੁਰਾਣੇ ਪਾਠਕਾਂ ਦੀ ਇਕ ਮਿਲਣੀ ਲਾਇਬ੍ਰੇਰੀ ਦੇ ਮੁੱਖ ਪ੍ਰਬੰਧਕ ਸ: ਸਾਧੂ ਸਿੰਘ ਬੂਲਪੁਰ ਸਾਬਕਾ ਬੀ.ਪੀ.ਈ.ਓ ਦੀ ਦੇਖ ਰੇਖ ਹੇਠ ਕਰਵਾਈ ਗਈ। ਇਸ ਪਾਠਕ ਮਿਲਣੀ ਸਬੰਧੀ ਜਾਣਕਾਰੀ ਦਿੰਦੇ ਹੋਏ ਲਾਇਬ੍ਰੇਰੀ ਪ੍ਰਬੰਧ ਸ: ਸਾਧੂ ਸਿੰਘ ਨੇ ਦੱਸਿਆ ਕਿ ਲਾਇਬ੍ਰੇਰੀ ਦਾ ਵਿਸਥਾਰ ਕਰਦੇ ਹੋਏ ਜਿੱਥੇ ਠੱਟਾ ਬੂਲਪੁਰ ਰੋਡ ‘ਤੇ ਸਥਿਤ ਪੰਚਾਇਤੀ ਦੁਕਾਨਾਂ ਵਿਚ ਤਬਦੀਲ ਕੀਤਾ ਗਿਆ ਹੈ ਜਿਸ ਵਿਚ ਪਾਠਕਾਂ ਦੇ ਸੁਝਾਅ ਲਏ ਗਏ ਅਤੇ ਲਾਇਬ੍ਰੇਰੀ ਦੇ ਵਿਸਥਾਰ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਲਾਇਬ੍ਰੇਰੀ ਦੇ ਪਾਠਕਾਂ ਵਿਚ ਦਿਲਪ੍ਰੀਤ ਸਿੰਘ, ਉਪਕਾਰ ਸਿੰਘ ਥਿੰਦ, ਮਾਸਟਰ ਦੇਸ ਰਾਜ, ਪ੍ਰਸਿੱਧ ਕਿਸਾਨ ਰਣਜੀਤ ਸਿੰਘ ਥਿੰਦ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਮਾਸਟਰ ਹਰਮਿੰਦਰ ਸਿੰਘ ਜੋਸਨ, ਨਵਕੀਰਤ ਸਿੰਘ ਥਿੰਦ, ਗੁਰਸੇਵਕ ਸਿੰਘ ਧੰਜੂ, ਬਾਬਾ ਲਾਲ ਸਿੰਘ, ਬਾਬਾ ਗੁਰਮੀਤ ਸਿੰਘ, ਸਤਨਾਮ ਸਿੰਘ, ਸਾਹਿਬ ਸਿੰਘ, ਗਗਨਜੋਤ ਸਿੰਘ, ਸਤਵਿੰਦਰਜੀਤ ਸਿੰਘ, ਜੋਬਨਦੀਪ ਸਿੰਘ, ਰੌਬਨ ਆਦਿ ਵੱਡੀ ਸੰਖਿਆ ਵਿਚ ਨਵੇਂ ਪੁਰਾਣੇ ਪਾਠਕ ਹਾਜ਼ਰ ਸਨ। (source Ajit)