ਸ਼ਹੀਦ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ 178ਵੇਂ ਸ਼ਹੀਦੀ ਦਿਵਸ ਦੇ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਸਰਪ੍ਰਸਤੀ ਹੇਠ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ 33 ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਨੂੰ ਸੰਬੋਧਨ ਕਰਦਿਆਂ ਸੰਤ ਗੁਰਚਰਨ ਸਿੰਘ ਨੇ ਸ਼ਹੀਦ ਬਾਬਾ ਬੀਰ ਸਿੰਘ ਵੱਲੋਂ ਖਾਲਸਾ ਰਾਜ ਨੂੰ ਬਚਾਉਣ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਵਿਚ ਫੁੱਟ ਪੈਣ ਤੋਂ ਰੋਕਣ ਵਾਸਤੇ ਕੀਤੀ ਕੁਰਬਾਨੀ ਅਤੇ ਸ਼ਾਂਤਮਈ ਰਹਿ ਕੇ ਦਿੱਤੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੰਤ ਤਰਲੋਚਨ ਸਿੰਘ ਨੇ ਵੱਖ-ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ, ਜਿਨ੍ਹਾਂ ਵਿਚ ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਲੀਡਰ ਸਿੰਘ ਸੈਫਲਾਬਾਦ, ਸੰਤ ਜੁਗਰਾਜ ਪਾਲ ਸਿੰਘ ਅੰਮ੍ਰਿਤਸਰ ਤੋਂ ਇਲਾਵਾ ਪੀ.ਪੀ.ਪੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਕਨਵੀਨਰ ਸਾਂਝਾ ਮੋਰਚਾ, ਵਿਧਾਇਕ ਨਵਤੇਜ ਸਿੰਘ ਚੀਮਾ, ਜਥੇਦਾਰ ਜੈਮਲ ਸਿੰਘ, ਗੁਲਜਾਰ ਸਿੰਘ ਨਬੀਪੁਰ, ਰਾਜਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਹਨ। ਇਸ ਮੌਕੇ ਕਾਂਗਰਸ ਪਾਰਟੀ ਤੇ ਸਾਂਝੇ ਮੋਰਚੇ ਵੱਲੋਂ ਰਾਜਸੀ ਕਾਨਫਰੰਸਾਂ ਵੀ ਕੀਤੀਆਂ ਗਈਆਂ। ਚੋਣਾਂ ਨੇੜੇ ਆਉਣ ‘ਤੇ ਬਾਦਲਾਂ ਨੂੰ ਗੁਰੂ ਤੇ ਸ਼ਹੀਦ ਯਾਦ ਆਉਂਦੇ ਹਨ-ਜਾਖੜ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸ਼ਹੀਦੀ ਦਿਹਾੜੇ ‘ਤੇ ਕਾਂਗਰਸੀ ਵਿਧਾਇਕ ਸ: ਨਵਤੇਜ ਸਿੰਘ ਚੀਮਾ ਦੀ ਅਗਵਾਈ ‘ਚ ਕਾਂਗਰਸ ਪਾਰਟੀ ਵੱਲੋਂ ਕਰਵਾਈ ਰਾਜਸੀ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਅਤੇ ਡਿਪਟੀ ਮੁੱਖ ਮੰਤਰੀ ਪੰਜਾਬ ਨੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਬੇਰੁਜ਼ਗਾਰੀ ਭੱਤਾ ਦੇਣ ਦਾ ਫੈਸਲਾ ਲਾਗੂ ਕੀਤਾ ਜਾਵੇਗਾ, ਪ੍ਰੰਤੂ ਹੁਣ ਉਨ੍ਹਾਂ ਨੂੰ ਵਾਅਦੇ ਯਾਦ ਨਹੀਂ ਰਹਿ ਗਏ। ਉਨ੍ਹਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਹਰ ਵੇਲੇ ਕੇਂਦਰ ਸਰਕਾਰ ਵਿਰੁੱਧ ਰਾਗ ਅਲਾਪ ਦੇ ਰਹਿੰਦੇ ਹਨ, ਜਦੋਂ ਕਿ ਕੇਂਦਰ ਵੱਲੋਂ ਭੇਜੀਆਂ ਗ੍ਰਾਂਟਾ ਨੂੰ ਜਨਤਾ ਦੀ ਭਲਾਈ ‘ਤੇ ਖ਼ਰਚ ਕਰਨ ਦੀ ਬਜਾਏ ਗਲਤ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਗੁਰੂ ਤੇ ਸ਼ਹੀਦ ਸਿਰਫ ਚੋਣਾਂ ਵੇਲੇ ਯਾਦ ਆਉਂਦੇ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਐਚ. ਐਸ. ਹੰਸਪਾਲ ਮੈਂਬਰ ਘੱਟ ਗਿਣਤੀ ਕਮਿਸ਼ਨ ਨੇ ਦੋਸ਼ ਲਗਾਇਆ ਕਿ ਘੱਟ ਗਿਣਤੀ ਵਿਦਿਆਰਥੀਆਂ ਵਾਸਤੇ ਕੇਂਦਰ ਵੱਲੋਂ ਭੇਜੇ ਵਜੀਫ਼ੇ ਦੀ ਰਕਮ ਲੈਣ ਅਤੇ ਵਿਦਿਆਰਥੀਆਂ ਤੱਕ ਪੁੱਜਦਾ ਕਰਨ ਵਿਚ ਪੰਜਾਬ ਸਰਕਾਰ ਨਾਕਾਮ ਰਹੀ ਹੈ। ਸਮਾਗਮ ਨੂੰ ਮੁਹੰਮਦ ਸਦੀਕ ਐਮ.ਐਲ.ਏ, ਸ: ਸੁਖਪਾਲ ਸਿੰਘ ਖਹਿਰਾ ਸਾਬਕਾ ਐਮ.ਐਲ.ਏ, ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ, ਤੇਜਵੰਤ ਸਿੰਘ, ਗੁਰਦੀਪ ਸਿੰਘ ਆਜ਼ਾਦ, ਕਾਮਰੇਡ ਸੁਰਿੰਦਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਵਤੇਜ ਸਿੰਘ ਚੀਮਾ ਨੇ ਕਾਨਫਰੰਸ ਵਿਚ ਹਾਜ਼ਰ ਵੱਡੀ ਗਿਣਤੀ ਵਿਚ ਕਾਂਗਰਸ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਚਰਨ ਸਿੰਘ ਸਾਂਈ ਵਿਰਕ ਬਲਾਕ ਪ੍ਰਧਾਨ, ਕੁਲਦੀਪ ਸਿੰਘ ਜਪਾਨੀ ਪ੍ਰਧਾਨ, ਸੁਰਜੀਤ ਸਿੰਘ ਸੱਦੂਵਾਲ ਮੈਂਬਰ ਸਿਖਲਾਈ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ, ਕਿਰਪਾਲ ਸਿੰਘ ਜੈਨਪੁਰ, ਜਗਜੀਤ ਸਿੰਘ ਬਿੱਟੂ, ਜਗਪਾਲ ਸਿੰਘ ਚੀਮਾ, ਹਰਕਮਲ ਸਿੰਘ ਚੀਮਾ, ਜੀਤ ਸਿੰਘ ਮੋਮੀ ਐਡਵੋਕੇਟ, ਸਾਘੂ ਸਿੰਘ ਸਰਪੰਚ, ਅਜੀਤ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਡਾ: ਸ਼ਿੰਗਾਰਾ ਸਿੰਘ, ਸੁਖਵਿੰਦਰ ਸਿੰਘ ਮੋਮੀ, ਸੁਖਵਿੰਦਰ ਸਿੰਘ ਸ਼ਹਿਰੀ, ਸਾਧੂ ਸਿੰਘ ਸਾਬਕਾ ਬੀ.ਈ.ਓ, ਸੰਜੀਵ ਕੁਮਾਰ ਮਰਵਾਹਾ ਐਮ.ਸੀ, ਦੀਪਕ ਧੀਰ ਰਾਜੂ, ਗੁਰਮੇਲ ਸਿੰਘ ਚਾਹਲ, ਲਾਡੀ ਦਰੀਏਵਾਲ, ਬਚਿੱਤਰ ਸਿੰਘ, ਲੱਕੀ ਨਈਅਰ, ਮੋਨੂੰ ਭੰਡਾਰੀ, ਗੁਰਦੇਵ ਸਿੰਘ ਹਵਾਲਦਾਰ, ਬਖਸ਼ੀਸ਼ ਸਿੰਘ ਪ੍ਰਧਾਨ, ਸਵਰਨ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ। ਚੰਗੇ ਚਰਿਤਰ ਵਾਲੇ ਆਗੂ ਹੀ ਕੌਮੀ ਚਰਿੱਤਰ ਦਾ ਨਿਰਮਾਣ ਕਰ ਸਕਦੇ ਹਨ-ਮਨਪ੍ਰੀਤ ਬਾਦਲ ਸੜਕਾਂ ਅਤੇ ਪੁਲਾ ਦਾ ਨਿਰਮਾਣ ਇੰਜੀਨੀਅਰਾਂ ਨੇ ਕਰਨਾ ਹੁੰਦਾ ਹੈ, ਪ੍ਰੰਤੂ ਕੌਮੀ ਚਰਿੱਤਰ ਦਾ ਨਿਰਮਾਣ ਇਸ ਦੇ ਆਗੂਆਂ ਨੇ ਕਰਨਾ ਹੁੰਦਾ ਹੈ ਜਿਸ ਵਿਚ ਪੰਜਾਬ ਅਤੇ ਦੇਸ਼ ਪੱਛੜ ਗਏ ਹਨ। ਇਹ ਸ਼ਬਦ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਉਦਮ ਨਾਲ ਸਾਂਝੇ ਮੋਰਚੇ ਦੀਆਂ ਪਾਰਟੀਆਂ ਵੱਲੋਂ ਵਿਸ਼ਾਲ ਰਾਜਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਕਨਵੀਨਰ ਸਾਂਝਾ ਮੋਰਚਾ ਅਤੇ ਪ੍ਰਧਾਨ ਪੀ.ਪੀ.ਪੀ ਨੇ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 45 ਲੱਖ ਨੌਜਵਾਨ ਬੇਰੁਜ਼ਗਾਰ ਹਨ, ਜਿਨ੍ਹਾਂ ਦਾ ਭਵਿੱਖ ਧੁੰਦਲਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵੱਡੀਆ ਤਬਦੀਲੀਆਂ ਦੀ ਲੋੜ ਹੈ ਜੋ ਕੇਵਲ ਪੰਜਾਬ ਦੇ ਲੋਕ ਹੀ ਜਾਗਰੂਕ ਹੋ ਕੇ ਕਰ ਸਕਦੇ ਹਨ। ਸੀ.ਪੀ.ਆਈ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ: ਜੋਗਿੰਦਰ ਦਿਆਲ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਵਿਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਲੋਕ ਲਹਿਰ ਲਾਮਬੰਦ ਕਰਨ ‘ਤੇ ਜ਼ੋਰ ਦਿੱਤਾ। ਸਮਾਗਮ ਨੂੰ ਭਗਵੰਤ ਮਾਨ ਪ੍ਰਧਾਨ ਜ਼ਿਲ੍ਹਾ ਸਕੱਤਰ ਸੀ.ਪੀ.ਆਈ, ਜਥੇਦਾਰ ਜੈਮਲ ਸਿੰਘ, ਕਾਮਰੇਡ ਰਜਿੰਦਰ ਸਿੰਘ ਰਾਣਾ ਐਡਵੋਕੇਟ, ਸਤਨਾਮ ਸਿੰਘ ਮੋਮੀ ਐਡਵੋਕੇਟ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਚੰਡੀਗੜ੍ਹ ਕਲਾ ਮੰਚ ਅਤੇ ਕਿਰਤੀ ਡਰਾਮਾ ਸੁਕਐਡ ਦੇ ਕਲਾਕਾਰਾਂ ਵੱਲੋਂ ਇਨਕਲਾਬੀ ਨਾਟਕਾਂ ਅਤੇ ਅਪੇਰਿਆ ਨਾਲ ਜਨਤਾ ਨੂੰ ਜਾਗਰਿਤ ਕੀਤਾ। ਇਸ ਮੌਕੇ ਜਥੇਦਾਰ ਗੁਲਜਾਰ ਸਿੰਘ, ਤਰਸੇਮ ਸਿੰਘ, ਸਤਨਾਮ ਸਿੰਘ ਐਡਵੋਕੇਟ, ਅਜੀਤ ਸਿੰਘ, ਬਲਦੇਵ ਸਿੰਘ, ਬਲਦੇਵ ਸਿੰਘ ਪਰਮਜੀਤਪੁਰ, ਚਰਨ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ, ਨਰਿੰਜਣ ਸਿੰਘ, ਕੇਵਲ ਸਿੰਘ ਆਦਿ ਹਾਜ਼ਰ ਸਨ।