ਪ੍ਰੋ: ਚਰਨ ਸਿੰਘ ਪ੍ਰਧਾਨ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਤੇ ਮੈਂਬਰ ਵੋਮੈਨ ਹਾਕੀ ਫੈਡਰੇਸ਼ਨ ਪੈਪਸ ਨੇ ਦੱਸਿਆ ਕਿ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਹਾਕੀ ਖੇਡ ਨੂੰ ਪ੍ਰਫੁਲਿਤ ਕਰਨ ਵਾਸਤੇ ਸਕੂਲ ‘ਚ 14 ਸਾਲ ਤੋ ਘੱਟ ਉਮਰ ਵਰਗ ਦੀਆਂ ਲੜਕੀਆਂ ਦੀ ਟੀਮ ਤਿਆਰ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਮਾਪਿਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ 6ਵੀਂ ਤੋਂ 8ਵੀਂ ਜਮਾਤ ਤੱਕ 25 ਤੋਂ ਜ਼ਿਆਦਾ ਲੜਕੀਆਂ ਨੂੰ ਹਾਕੀ ਦੀ ਸਿਖਲਾਈ ਵਾਸਤੇ ਦਾਖਲ ਕਰਵਾਉਣ | ਉਨ੍ਹਾਂ ਦੱਸਿਆ ਕਿ ਸਕੂਲ ਪਾਸ ਸ਼ਾਨਦਾਰ ਹਾਕੀ ਗਰਾਊਾਡ ਮੌਜੂਦ ਹੈ | ਉਨ੍ਹਾਂ ਦੱਸਿਆ ਕਿ ਹਾਕੀ ਦੀ ਖੇਡ ‘ਚ ਰੁਚੀ ਰੱਖਣ ਵਾਲੀਆਂ ਲੜਕੀਆਂ ਦੀ ਸਕੂਲ ‘ਚ ਪੜ੍ਹਾਈ ਦੀ ਮੁਕੰਮਲ ਫ਼ੀਸ ਮੁਆਫ਼ ਹੋਵੇਗੀ ਤੇ ਪ੍ਰਬੰਧਕ ਕਮੇਟੀ ਖਿਡਾਰਨਾਂ ਨੂੰ ਰਿਫਰੈਸ਼ਮੈਂਟ ਵੀ ਦੇਵੇਗੀ |