ਜਿਹੜੇ ਵਿਦਿਆਰਥੀ ਆਪਣੇ ਵਡੇਰਿਆ ਦਾ ਆਦਰ ਕਰਦੇ ਹਨ, ਸਮੇਂ ਦੀ ਕਦਰ ਕਰਦੇ ਹਨ ਤੇ ਇਮਾਨਦਾਰੀ ਨਾਲ ਮਿਹਨਤ ਕਰਦੇ ਹਨ ਸਫ਼ਲਤਾ ਉਨ੍ਹਾਂ ਦੇ ਪੈਰ ਚੁੰਮਦੀ ਹੈ। ਇਹ ਸ਼ਬਦ ਆਲਮ ਵਿਜੇ ਸਿੰਘ ਏ.ਸੀ.ਪੀ ਲੁਧਿਆਣਾ ਨੇ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੇ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆ ਕਹੇ। ਇਸ ਮੌਕੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸ: ਹਰਜੀਤ ਸਿੰਘ ਪਰਮਾਰ ਸਾਬਕਾ ਚੇਅਰਮੈਨ ਆਲ ਇੰਡੀਆ ਕੋਆਪਰੇਟਿਵ ਬੈਂਕ ਫਡਰੇਸ਼ਨ ਅਤੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਪੂਰਥਲਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਹੋਣ ਦੇ ਬਾਵਜੂਦ ਵਿਦਿਆਰਥੀਆਂ ਵੱਲੋਂ ਪੇਸ਼ ਪ੍ਰੋਗਰਾਮ ਉੱਚ ਮਿਆਰੀ ਸਿੱਖਿਆ ਸੰਸਥਾਵਾਂ ਦੇ ਮੁਕਾਬਲੇ ਦਾ ਪ੍ਰੋਗਰਾਮ ਹੈ। ਸਮਾਗਮ ਵਿਚ ਪ੍ਰਧਾਨਗੀ ਭਾਸ਼ਨ ਕਰਦਿਆਂ ਸ: ਹਰਜੀਤ ਸਿੰਘ ਪਰਮਾਰ ਨੇ ਕਿਹਾ ਕਿ ਵਿਦਿਆ ਪ੍ਰਦਾਨ ਕਰਾਉਣਾ ਇਕ ਸੱਚਾ ਤੇ ਸੁੱਚਾ ਕਾਰਜ ਹੈ ਅਤੇ ਜਿਹੜੇ ਵਿਅਕਤੀ ਨਿੱਜੀ ਸੰਸਥਾਵਾਂ ਰਾਹੀਂ ਸੇਵਾ ਦਾ ਇਹ ਕਾਰਜ ਕਰਨ ਲੱਗੇ ਹੋਏ ਹਨ, ਉਨ੍ਹਾਂ ਦਾ ਵਿਦਿਆ ਦੇ ਪਸਾਰ ਵਿਚ ਵੱਡਾ ਯੋਗਦਾਨ ਹੈ। ਇਸ ਮੌਕੇ ਉੱਘੇ ਪੰਜਾਬੀ ਲੇਖਕ ਹਰਭਜਨ ਸਿੰਘ ਹੁੰਦਲ ਨੇ ਨਿਰੰਜਨ ਸਿੰਘ ਨੂਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾ: ਬਲਜੀਤ ਕੌਰ ਸੇਵਾ ਮੁਕਤ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਮੈਨੇਜਰ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਨੇ ਹਰਭਜਪਲ ਸਿੰਘ ਹੁੰਦਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਸਾਰੀ ਉਮਰ ਲੋਕ ਪੱਖੀ ਸਾਹਿਤ ਦੀ ਰਚਨਾ ਕੀਤੀ, ਸੰਘਰਸ਼ ਦਾ ਮਾਰਗ ਚੁਣਿਆ। ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਸ਼ਾਲਾਪੁਰ ਬੇਟ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਹੁਣ ਤੱਕ ਪੰਜਾਬ ਦੇ ਸਿਰਮੌਰ 13 ਲੇਖਕਾ ਨੂੰ ਨੂਰ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਿਰੰਜਨ ਸਿੰਘ ਨੂਰ ਨੇ ਉੱਚ ਕੋਟੀ ਦੇ ਸਾਹਿਤ ਦੀ ਰਚਨਾ ਤੋਂ ਇਲਾਵਾ ਇੰਗਲੈਂਡ ਰਹਿੰਦਿਆਂ ਭਾਰਤੀ ਭਸ਼ਾਵਾਂ ਨੂੰ ਯੂ.ਕੇ ਦੇ ਵਿਦਿਅਕ ਸਿਲੇਬਸ ਦਾ ਹਿੱਸਾ ਬਣਾਉਣ ਵਿਚ ਸਫ਼ਲਤਾ ਵੀ ਹਾਸਲ ਕੀਤੀ। ਹਰਭਜਨ ਸਿੰਘ ਹੁੰਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ਼ਾਇਰੀ ਬੜਾ ਬਿਖਮ ਮਾਰਗ ਹੈ ਅਤੇ ਇਸ ਰਾਹ ਤੇ ਤੁਰਨ ਦੀ ਪ੍ਰੇਰਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰਵਾਣੀ ਦੀ ਰਚਨਾ ਕਰਕੇ ਦਿੱਤੀ ਸੀ। ਜਿਸ ਨੂੰ ਅਪਣਾਉਣ ਦੀ ਲੋੜ ਹੈ। ਪ੍ਰੋੋ: ਚਰਨ ਸਿੰਘ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ ਨੇ ਸਮਾਗਮ ਵਿਚ ਪੁੱਜੀਆਂ ਸ਼ਖਸੀਅਤਾਂ ਨੂੰ ਜੀ ਆਇਆ ਕਿਹਾ ਤੇ ਸਕੂਲ ਦੇ ਪ੍ਰਬੰਧਾਂ ਵਿਚ ਇਲਾਕਾ ਨਿਵਾਸੀਆਂ ਵੱਲੋਂ ਮਿਲ ਰਹੇ ਭਰਪੂਰ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਦੇਸ਼ ਭਗਤੀ ਤੇ ਦੇਸ਼ ਪ੍ਰੇਮ ਦੀ ਗੀਤਾ, ਅਪੇਰਿਆ, ਨਾਟਕਾ ਅਤੇ ਕੋਰੀਓਗ੍ਰਾਫ਼ੀ ਨਾਲ ਸਜਾਇਾਅ ਸਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਨੇ ਪੇਸ਼ ਕੀਤਾ। ਜਿਸ ਦਾ ਸਰੋਤਿਆਂ ਨੇ ਖੂਬ ਆਨੰਦ ਮਾਣਿਆ। ਪ੍ਰਿੰਸੀਪਲ ਹਰੀਸ਼ ਅਰੋੜਾ ਨੇ ਸਕੂਲ ਦੀਆਂ ਵਿਦਿਅਕ ਅਤੇ ਖੇਡ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਹਰਭਜਨ ਸਿੰਘ ਹੁੰਦਲ ਵੱਲੋਂ ਪੇਸ਼ ਕੀਤੀਆਂ ਕਵਿਤਾਵਾਂ ਜਿਸ ਵਿਚ ਉਨ੍ਹਾਂ ਨੇ ਅੱਖਰਾਂ ਦੇ ਸ਼ਰਮਿੰਦਾ ਹੋਣ, ਚੁੱਪ ਰਹਿਣ ਨੂੰ ਗੁੰਡਿਆ ਨਾਲ ਸਮਝੌਤਾ ਕਰ ਲੈਣ ਦੀ ਬਾਤ ਪਾਈ। ਉਨ੍ਹਾਂ ਨੇ ਕਵਿਤਾ ਦੀਆਂ ਲਾਈਨਾਂ ‘ਫਸਾਦੀ ਘਰਾਂ ਵਿਚ ਘੁਸ ਆਏ ਨੇ ਲਹੂ ਲਿਬੜੇ ਛੁਰਿਆ ਸਮੇਤ’ ਰਾਹੀਂ ਸਮਕਾਲੀ ਯਥਾਰਥ ਦਾ ਚਿਤਰਣ ਪੇਸ਼ ਕੀਤਾ। ਇਸ ਮੌਕੇ ਮੈਡਮ ਪ੍ਰੋਮਿਲਾ ਅਰੋੜਾ ਡਾਇਰੈਕਟਰ, ਅਧਿਆਪਕਾ ਸਤਿੰਦਰਪਾਲ ਕੌਰ, ਕਮਲਜੀਤ ਕੌਰ, ਪ੍ਰਦੀਪ ਕੌਰ, ਸਿਮਰਨਜੀਤ ਕੌਰ, ਦਲਜੀਤ ਕੌਰ, ਹਰਵਿੰਦਰ ਕੌਰ, ਰਵਿੰਦਰ ਕੌਰ, ਕੁਲਵੰਤ ਕੌਰ, ਅਜੀਤ ਸਿੰਘ ਮੋਮੀ ਐਡਵੋਕੇਟ, ਸੀਨੀਅਰ ਕਾਂਗਰਸ ਆਗੂ ਗੁਰਨਾਮ ਸਿੰਘ ਉੱਚਾ ਬੋਹੜਵਾਲਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ, ਕੇਹਰ ਸਿੰਘ ਟਿੱਬਾ, ਸਵਰਨ ਸਿੰਘ ਮੈਨੇਜਰ, ਨਿਰੰਜਨ ਸਿੰਘ ਕਾਨੂੰਗੋ ਅਮਰਕੋਟ, ਬਾਬਾ ਬਲਵੰਤ ਸਿੰਘ ਕੌੜਾ, ਜਰਨੈਲ ਸਿੰਘ ਸ਼ਾਲਾਪੁਰ ਬੇਟ, ਬਿਕਰਮ ਸਿੰਘ ਐਡਵੋਕੇਟ ਸ਼ਾਲਾਪੁਰ ਬੇਟ, ਸੁੱਚਾ ਸਿੰਘ ਠੱਟਾ ਨਵਾਂ ਮੈਂਬਰ ਬਲਾਕ ਸੰਮਤੀ, ਸ਼ਿਵ ਸਿੰਘ ਟਿੱਬਾ, ਪ੍ਰੋ: ਹਰਪ੍ਰੀਤ ਸਿੰਘ ਹੁੰਦਲ, ਲੱਖਾ ਸਿੰਘ ਸ਼ਾਹ ਸ਼ਾਲਾਪੁਰ ਬੇਟ, ਦਿਲਬਾਗ ਸਿੰਘ ਨਸੀਰਪੁਰ, ਸੰਤੋਖ ਸਿੰਘ ਅਮਰਕੋਟ, ਮਾਸਟਰ ਗੁਰਮੇਲ ਸਿੰਘ ਅਮਰਕੋਟ, ਇੰਜ: ਲਵਜੀਤ ਸਿੰਘ ਅਮਰਕੋਟ, ਪਰਮਜੀਤ ਸਿੰਘ ਰਾਣਾ ਐਡਵੋਕੇਟ, ਬਖਸ਼ੀਸ਼ ਸਿੰਘ ਪਟਵਾਰੀ ਅਮਰਕੋਟ, ਗੁਰਮੇਲ ਸਿੰਘ ਟਿੱਬਾ ਸਾਬਕਾ ਬਲਾਕ ਸਿੱਖਿਆ ਅਫ਼ਸਰ, ਹਰਭਜਨ ਸਿੰਘ, ਮਲਕੀਤ ਸਿੰਘ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।