ਬਾਬਾ ਦਰਬਾਰਾ ਸਿੰਘ ਕਾਲਜੀਏਟ ਸਕੂਲ ਟਿੱਬਾ ਦੇ ਵਿਦਿਆਰਥੀਆਂ ਵੱਲੋਂ ਪਿ੍ੰਸੀਪਲ ਹਰੀਸ਼ ਚੰਦਰ ਚੋਪੜਾ ਦੀ ਅਗਵਾਈ ਵਿਚ ਸਾਇੰਸ ਵਿਸ਼ਿਆਂ ਦੇ ਵੱਖ-ਵੱਖ ਮਾਡਲ ਤਿਆਰ ਕੀਤੇ ਗਏ ਤੇ ਇਨ੍ਹਾਂ ਮਾਡਲਾਂ ਦੀ ਜੱਜਮੈਂਟ ਦੇ ਫ਼ਰਜ਼ ਹਰੀਸ਼ ਚੰਦਰ ਚੋਪੜਾ ਤੋਂ ਇਲਾਵਾ ਅਧਿਆਪਕਾ ਪ੍ਰਦੀਪ ਕੌਰ, ਰਵਿੰਦਰ ਕੌਰ, ਕਮਲਜੀਤ ਕੌਰ ਤੇ ਸਤਿੰਦਰਪਾਲ ਕੌਰ ਨੇ ਨਿਭਾਏ। ਮਾਡਲ ਬਣਾਉਣ ਦੇ ਮੁਕਾਬਲੇ ‘ਚ 9ਵੀਂ ਜਮਾਤ ਦੀ ਵਿਦਿਆਰਥਣ ਪ੍ਰਭਜੀਤ ਕੌਰ ਤੇ ਜਸਲੀਨ ਕੌਰ ਨੇ ਪਹਿਲਾ, ਅਰਸ਼ਦੀਪ ਤੇ ਰਾਜਨਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਾਇੰਸ ਦਾ ਪ੍ਰਾਜੈਕਟ ਤਿਆਰ ਕਰਨ ਵਿਚ 6ਵੀਂ ਜਮਾਤ ਦਾ ਵਿਦਿਆਰਥੀ ਜਸਕਰਨ ਸਿੰਘ ਪਹਿਲੇ, ਦਪਿੰਦਰ ਸਿੰਘ ਦੂਜੇ ਤੇ ਗੁਰਕਮਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ‘ਚ ਅੱਵਲ ਰਹੇ ਵਿਦਿਆਰਥੀਆਂ ਨੂੰ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰੋ: ਚਰਨ ਸਿੰਘ, ਮੈਨੇਜਿੰਗ ਡਾਇਰੈਕਟਰ ਡਾ: ਬਲਜੀਤ ਕੌਰ ਤੇ ਪਿ੍ੰਸੀਪਲ ਸ੍ਰੀ ਹਰੀਸ਼ ਚੰਦਰ ਚੋਪੜਾ ਨੇ ਇਨਾਮ ਤਕਸੀਮ ਕੀਤੇ ਤੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਹੋਰ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਕੀਤੀ।