ਸਕੂਲ ਰੱਬ ਦੇ ਘਰ ਵਰਗਾ ਸਥਾਨ ਹਨ, ਜਿਸ ਤਰ੍ਹਾਂ ਚੰਗੀ ਫ਼ਸਲ ਵਾਸਤੇ ਖੇਤ ਵਿਚ ਚੰਗੇ ਬੀਜ ਦੀ ਲੋੜ ਹੈ ਉਸੇ ਤਰ੍ਹਾਂ ਸਕੂਲ ਵਿਚ ਅਧਿਆਪਕ ਬਾਲ ਮਨਾਂ ਵਿਚ ਸੋਹਣੇ ਅੱਖਰ ਅਤੇ ਚੰਗੇ ਸ਼ਬਦਾਂ ਦਾ ਸੰਚਾਰ ਕਰਦਾ ਹੈ | ਇਹ ਸ਼ਬਦ ਉੱਘੇ ਸ਼ਾਇਰ ਪਦਮਸ਼੍ਰੀ ਸੁਰਜੀਤ ਪਾਤਰ ਨੇ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੇ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਬਤੌਰ ਮੁੱਖ ਮਹਿਮਾਨ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਹੇ | ਸਕੂਲ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੋ੍ਰ. ਚਰਨ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਭਿਆਚਾਰਕ ਤੇ ਇਨਾਮ ਵੰਡ ਸਮਾਗਮ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡਣ ਉਪਰ ਉਨ੍ਹਾਂ ਕਿਹਾ ਕਿ ਮਾਪਿਆਂ ਤੋਂ ਬਾਅਦ ਸਕੂਲ ਦਾ ਬੱਚਿਆਂ ਦੀ ਸ਼ਖ਼ਸੀਅਤ ਦੇ ਨਿਰਮਾਣ ਵਿਚ ਬਹੁਤ ਵੱਡਾ ਯੋਗਦਾਨ ਹੈ | ਇਸ ਮੌਕੇ ਉਨ੍ਹਾਂ ਨੇ ਸਕੂਲ ਪ੍ਰਬੰਧਕ ਕਮੇਟੀ ਅਤੇ ਜਰਨੈਲ ਸਿੰਘ ਸ਼ਾਲਾਪੁਰ ਬੇਟ ਦੇ ਪਰਿਵਾਰ ਦੀ ਤਰਫ਼ੋਂ 15ਵੇਂ ਨਿਰੰਜਨ ਸਿੰਘ ਨੂਰ ਯਾਦਗਾਰੀ ਅਵਾਰਡ ਦੇ ਨਾਲ ਅਗਾਂਹਵਧੂ ਪੰਜਾਬੀ ਸ਼ਾਇਰ ਅਤੇ ਲੇਖਕ ਜਸਵੰਤ ਜ਼ਫ਼ਰ ਨੂੰ ਸਨਮਾਨਿਤ ਕੀਤਾ | ਸ਼੍ਰੀ ਜਸਵੰਤ ਜ਼ਫ਼ਰ ਨੇ ਪ੍ਰਵਾਸੀ ਭਾਰਤੀ ਸ਼ਾਇਰ ਨਿਰੰਜਨ ਸਿੰਘ ਨੂਰ ਅਵਾਰਡ ਹਾਸਲ ਕਰਨ ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸ਼੍ਰੀ ਨੂਰ ਨੇ ਸਾਰੀ ਉਮਰ ਮਿਹਨਤਕਸ਼ਾਂ ਅਤੇ ਦੁਨੀਆ ਦੇ ਦੱਬੇ ਕੁਚਲੇ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ | ਸਮਾਗਮ ਦੌਰਾਨ ਡਾ. ਬਲਜੀਤ ਕੌਰ ਸੇਵਾ ਮੁਕਤ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸ੍ਰੀ ਸੁਰਜੀਤ ਪਾਤਰ ਅਤੇ ਸ੍ਰੀ ਜਸਵੰਤ ਜ਼ਫ਼ਰ ਦੀ ਸਾਹਿਤ ਸਿਰਜਨਾ ਵਿਚ ਪਾਏ ਯੋਗਦਾਨ ਬਾਰੇ ਚਰਚਾ ਕੀਤੀ | ਇਸ ਮੌਕੇ ਸਰਦਾਰਨੀ ਬਲਵੀਰ ਕੌਰ ਜ਼ਫ਼ਰ, ਡਾ. ਤੇਜਿੰਦਰ ਕੌਰ ਸੇਵਾ ਮੁਕਤ ਡੀਨ, ਡਾ. ਹਰਜੀਤ ਸਿੰਘ ਸੇਵਾ ਮੁਕਤ ਡਿਪਟੀ ਡਾਇਰੈਕਟਰ ਦੂਰਦਰਸ਼ਨ, ਪੋ੍ਰ: ਸਰਦੂਲ ਸਿੰਘ ਔਜਲਾ, ਪੋ੍ਰ. ਸਰਬਜੀਤ ਸਿੰਘ ਮਾਨ, ਸ: ਜਰਨੈਲ ਸਿੰਘ ਸ਼ਾਲਾਪੁਰ ਬੇਟ, ਸ: ਗੁਰਨਾਮ ਸਿੰਘ ਉੱਚਾ ਬੋਹੜਵਾਲਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ: ਸੂਰਤ ਸਿੰਘ ਸਰਪੰਚ ਅਮਰਕੋਟ, ਸ: ਗੁਰਮੀਤ ਸਿੰਘ ਅਮਰਕੋਟ, ਮਾਸਟਰ ਸੇਵਾ ਸਿੰਘ ਟਿੱਬਾ, ਸ: ਲੱਖਾ ਸਿੰਘ ਸ਼ਾਹ, ਸ: ਨਰਿੰਦਰਜੀਤ ਸਿੰਘ ਸ਼ਾਲਾਪੁਰ ਬੇਟ, ਸ: ਸੁਖਵਿੰਦਰ ਸਿੰਘ, ਪੋ੍ਰ. ਬਲਜੀਤ ਸਿੰਘ ਸਾਬਕਾ ਸਰਪੰਚ ਟਿੱਬਾ, ਸ: ਇੰਦਰਜੀਤ ਸਿੰਘ ਲਿਫਟਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ: ਇੰਦਰਜੀਤ ਸਿੰਘ ਚਾਨਾ, ਮਾਸਟਰ ਬਲਵੰਤ ਸਿੰਘ ਅਮਰਕੋਟ, ਮਾਸਟਰ ਦੇਸ਼ ਰਾਜ, ਮਾਸਟਰ ਮਹਿੰਦਰ ਸਿੰਘ ਸਾਬਕਾ ਸਰਪੰਚ ਅਮਰਕੋਟ, ਸ: ਨਿਰੰਜਨ ਸਿੰਘ ਕਾਨੂੰਗੋ ਅਮਰਕੋਟ ਵੀ ਹਾਜ਼ਰ ਸਨ | ਪਿੰ੍ਰਸੀਪਲ ਮਧੂ ਅਤੇ ਸਟਾਫ਼ ਮੈਂਬਰਾਂ ਸਮਾਗਮ ਦਾ ਸੰਚਾਲਨ ਬਾਖ਼ੂਬੀ ਕੀਤਾ |