ਬਾਪੂ ਇੱਕ ਦੋ ਚਪੇੜ ਹੋਰ ਮਾਰ ਦਿੰਦਾ, ਮੈਂ ਤਾਂ ਬੀ.ਏ. ਕਰ ਜਾਣੀ ਸੀ-ਦਲਵਿੰਦਰ ਠੱਟੇ ਵਾਲਾ

74

dalwinder thatte wala

ਬਹੁਤੀ ਲਾਡ ‘ਚ ਨਹੀਂ ਰੱਖੀਦੀ ਆਪਣੀ ਔਲਾਦ,
ਨਹੀਂ ਤਾਂ ਪਊ ਪਛਤਾਉਣਾ, ਸਮਾਂ ਨਿਕਲਣ ਤੋਂ ਬਾਦ।
ਸਾਰੇ ਪੜ੍ਹ ਲਿਖ ਹੋ ਗਏ, ਥਾਉਂ ਥਾਂਈਂ ਸੈੱਟ,
ਜਿਹੜੇ ਮੇਰੇ ਹਾਣੀ ਸੀ।
ਬਾਪੂ ਇੱਕ ਦੋ ਚਪੇੜ ਹੋਰ ਮਾਰ ਦਿੰਦਾ,
ਮੈਂ ਤਾਂ ਬੀ.ਏ. ਕਰ ਜਾਣੀ ਸੀ।
ਪਹਿਲੀ ਵੱਜੀ ਸੀ ਚਪੇੜ, ਵਿੱਚ ਨੌਵੀਂ ਸੀ ਕਲਾਸ,
ਹੋਇਆ ਅਸਰ ਹੀ ਏਨਾ, ਕਰ ਲਈ ਪਲੱਸ ਟੂ ਮੈਂ ਪਾਸ,
ਅੱਜ ਹੋਇਆ ਅਹਿਸਾਸ, ਬਾਪੂ ਤੇਰੇ ਹੱਥੋਂ,
ਥੌੜ੍ਹੀ ਕੁੱਟ ਹੋਰ ਖਾਣੀ ਸੀ।
ਬਾਪੂ ਇੱਕ ਦੋ ਚਪੇੜ ਹੋਰ ਮਾਰ ਦਿੰਦਾ,
ਮੈਂ ਤਾਂ ਬੀ.ਏ. ਕਰ ਜਾਣੀ ਸੀ।
ਲੱਗਾ ਨੌਕਰੀ ਮੈਂ ਹੁੰਦਾ, ਜੇ ਕਿਤੇ ਪੜ੍ਹ ਜਾਂਦਾ।
ਤੰਗੀ ਤਰੋਸ਼ੀ ਨੂੰ ਕੱਟ, ਹਲਾਤਾਂ ਨਾਲ ਲੜ ਜਾਂਦਾ।
ਹੋ ਜਾਣਾ ਸੀ ਲਟੈਰ, ਅੱਜ ਨੂੰ ਤਾਂ ਮੈਂ,
ਮੇਰੀ ਪੈਨਸ਼ਨ ਲੱਗ ਜਾਣੀ ਸੀ।
ਬਾਪੂ ਇੱਕ ਦੋ ਚਪੇੜ ਹੋਰ ਮਾਰ ਦਿੰਦਾ,
ਮੈਂ ਤਾਂ ਬੀ.ਏ. ਕਰ ਜਾਣੀ ਸੀ।
ਮਾਂ ਪਿਉ ਦੀਆਂ ਗਾਲਾਂ, ਹੋਣ ਘਿਉ ਦੀਆਂ ਨਾਲਾਂ।
ਜੀਹਨੂੰ ਪੈਂਦੀਆਂ ਨੇ ਸੱਚੀਂ, ਬੰਦਾ ਉਹ ਨਸੀਬਾਂ ਵਾਲਾ।
ਹੁਣ ਪਿੱਛੇ ਪਛਤਾਵੇ, ਸੱਚ ਠੱਟੇ ਵਾਲਾ ਲਿਖੇ,
ਯਾਰੋ ਆਪਣੀ ਕਹਾਣੀ ਜੀ।
ਬਾਪੂ ਇੱਕ ਦੋ ਚਪੇੜ ਹੋਰ ਮਾਰ ਦਿੰਦਾ,
ਮੈਂ ਤਾਂ ਬੀ.ਏ. ਕਰ ਜਾਣੀ ਸੀ।
ਮੈਂ ਤਾਂ ਬੀ.ਏ. ਕਰ ਜਾਣੀ ਸੀ।
-ਦਲਵਿੰਦਰ ਠੱਟੇ ਵਾਲਾ

2 COMMENTS

  1. ਧੰਨਵਾਦ ਵੀਰ ਹਰ ਿਜੰਦਰ ਜੀ
    ਅਤੇ ਸੁਕਰੀਆਂ ਸਾਰੇ ਪਾਠਕਾ ਦਾ
    ਵੱਲੋਂ ਦਲਵਿੰਦਰ ਠੱਟੇ ਵਾਲਾ

  2. ਮੈਂ ਬਹੁਤ ਧੰਨਵਾਦੀ ਹਾ ਉਨਾਂ ਸਾਰੇ ਦੋਸਤਾਂ ਦਾ ਜਿਨਾਂ ਮੇਰੇ ਗੀਤਾਂ ਨੂੰ ਪਸੰਦ ਕੀਤਾ ਅਤੇ ਅੱਗੇ ਸ਼ੇਅਰ ਕੀਤਾ

Comments are closed.