ਬਸਤੀ ਅਮਰਕੋਟ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ।

40

d101803382ਗਰਾਮ ਪੰਚਾਇਤ ਬਸਤੀ ਅਮਰਕੋਟ ਦੇ ਨਗਰ ਨਿਵਾਸੀਆਂ ਨੇ ਆਪਣੀਆਂ ਸ਼ਾਨਦਾਰ ਰਵਾਇਤਾਂ ਨੂੰ ਜਾਰੀ ਰੱਖਦੇ ਹੋਏ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿਚ ਸੂਰਤ ਸਿੰਘ ਸਰਪੰਚ ਚੁਣੇ ਗਏ। ਚੁਣੇ ਗਏ ਮੈਂਬਰ ਪੰਚਾਇਤ ਵਿਚ ਬਲਵਿੰਦਰ ਕੌਰ, ਸੁਖਵਿੰਦਰ ਕੌਰ, ਗੁਰਬਿੰਦਰ ਸਿੰਘ, ਬਲਵਿੰਦਰ ਸਿੰਘ ਬੱਗਾ, ਮਾਸਟਰ ਗੁਰਬਚਨ ਸਿੰਘ, ਅਮਰਕੋਟ ਪੰਚ ਚੁਣੇ ਗਏ। ਪਿੰਡ ਅਮਰਕੋਟ ਵਿਚ ਮੈਂਬਰ ਪਾਰਲੀਮੈਂਟ ਅਤੇ ਮੈਂਬਰ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਵੀ ਸਾਂਝਾ ਪੋਲਿੰਗ ਬੂਥ ਲਗਾਇਆ ਜਾਂਦਾ ਹੈ ਅਤੇ ਇੱਥੋਂ ਹੀ ਵੱਖ-ਵੱਖ ਪਾਰਟੀਆਂ ਹਿਮਾਇਤੀ ਵੋਟ ਨੰਬਰ ਵਾਲੀ ਪਰਚੀ ਹਾਸਲ ਕਰਦੇ ਹਨ। ਪਿੰਡ ਟਿੱਬਾ ਤੋਂ ਵੱਖ ਹੋ ਕੇ ਬਣੀ ਬਸਤੀ ਅਮਰਕੋਟ ਦੀ ਪੰਚਾਇਤ ਪੰਜਵੀਂ ਵਾਰ ਵੀ ਸਰਬਸੰਮਤੀ ਨਾਲ ਚੁਣੀ ਗਈ। ਇਸ ਤੋਂ ਪਹਿਲਾਂ ਵੀ ਪਿੰਡ ਟਿੱਬਾ ਦੀ ਸਾਂਝੀ ਪੰਚਾਇਤ ਵਿਚ ਪਿੰਡ ਅਮਰਕੋਟ ਨਿਵਾਸੀ ਸਵ: ਸ: ਜਵੰਦ ਸਿੰਘ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ। ਟਿੱਬਾ ਨਾਲ ਸਾਂਝੀ ਪੰਚਾਇਤ ਵੋਟਾਂ ਰਾਹੀਂ ਚੁਣਨ ਵੇਲੇ ਵੀ ਪਿੰਡ ਅਮਰਕੋਟ ਨਿਵਾਸੀ ਆਪਣੇ ਹਿੱਸੇ ਆਉਂਦਾ ਇਕ ਮੈਂਬਰ ਪੰਚਾਇਤ ਲਗਾਤਾਰ ਸਰਬਸੰਮਤੀ ਨਾਲ ਚੁਣੇ ਜਾਂਦੇ ਰਹੇ।