ਬਲਾਕ ਸੁਲਤਾਨਪੁਰ ਲੋਧੀ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸੈਦਪੁਰ ‘ਚ ਸ਼ੁਰੂ

117

004ਬਲਾਕ ਸੁਲਤਾਨਪੁਰ ਲੋਧੀ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸੈਦਪੁਰ ਵਿਖੇ ਬੀ.ਪੀ.ਈ.ਓ. ਸਰਬਜੀਤ ਕੌਰ ਪੰਛੀ ਦੀ ਅਗਵਾਈ ਹੇਠ ਸ਼ੁਰੂ ਹੋ ਗਈਆਂ। 37ਵੀਂ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਦਾ ਉਦਘਾਟਨ ਸਾਬਕਾ ਬਲਾਕ ਸੰਮਤੀ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰੀਰਕ ਅਤੇ ਬੋਧਿਕ ਵਿਕਾਸ ਲਈ ਖੇਡਾਂ ਜ਼ਰੂਰੀ ਹਨ। ਇਸ ਮੌਕੇ ਉਨ੍ਹਾਂ ਟੂਰਨਾਮੈਂਟ ਕਮੇਟੀ ਨੂੰ 5100 ਰੁਪਏ ਹੌਾਸਲਾ ਅਫਜਾਈ ਲਈ ਦਿੱਤੇ। ਇਸ ਮੌਕੇ ਬੋਲਦਿਆਂ ਬਲਾਕ ਸਿੱਖਿਆ ਅਫ਼ਸਰ ਸਰਬਜੀਤ ਕੌਰ ਪੰਛੀ ਨੇ ਕਿਹਾ ਕਿ ਖੇਡਾਂ ਬੱਚੇ ਨੂੰ ਅਨੁਸ਼ਾਸਨ ਸਿਖਾਉਂਦੀਆਂ ਹਨ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ‘ਚ ਖੇਡਾਂ ਦਾ ਬਹੁਤ ਮਹੱਤਵ ਹੈ। ਇਸ ਮੌਕੇ ਸ: ਰਣਜੀਤ ਸਿੰਘ ਪੀ.ਟੀ.ਆਈ. ਅਤੇ ਸ: ਬਲਵੀਰ ਸਿੰਘ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ। ਪਹਿਲੇ ਦਿਨ ਹੋਏ ਮੁਕਾਬਲਿਆਂ ਮੌਕੇ ਕਬੱਡੀ ‘ਚ ਟਿੱਬਾ ਨੇ ਮੁਹੱਬਲੀਪੁਰ ਨੂੰ , ਬਿਧੀਪੁਰ ਨੇ ਸੁਲਤਾਨਪੁਰ ਲੋਧੀ ਨੂੰ ਹਰਾਇਆ। 100 ਮੀਟਰ ਦੌੜ ‘ਚ ਜੋਗਾ ਸਿੰਘ ਬਿਧੀਪੁਰ ਸੈਂਟਰ ਪਹਿਲੇ, ਪਵਨਪ੍ਰੀਤ ਸਿੰਘ ਟਿੱਬਾ ਸੈਂਟਰ ਦੂਜੇ ਸਥਾਨ ‘ਤੇ ਰਿਹਾ। 200 ਮੀਟਰ ਵਿਚ ਟਿੱਬਾ ਸੈਂਟਰ ਪਹਿਲੇ ਤੇ ਡਡਵਿੰਡੀ ਸੈਂਟਰ ਦੂਜੇ ਸਥਾਨ ‘ਤੇ ਰਹੇ। ਇਸ ਮੌਕੇ ਸ: ਦਲਬੀਰ ਸਿੰਘ, ਜੋਗਿੰਦਰ ਸਿੰਘ ਅਮਾਨੀਪੁਰ, ਕਰਨੈਲ ਸਿੰਘ, ਬਲਬੀਰ ਸਿੰਘ, ਪਿਆਰਾ ਸਿੰਘ ਸਰਪੰਚ, ਪ੍ਰਧਾਨ ਸੁਖਚੈਨ ਬੱਧਨ, ਬੀਰ ਕਬੱਡੀ ਕੋਚ, ਵਿਵੇਕ ਸ਼ਰਮਾ ਆਦਿ ਹਾਜ਼ਰ ਸਨ।