ਬਰਸੀ ਸੰਤ ਬਾਬਾ ਜਗਤ ਸਿੰਘ ਜੀ ਅਤੇ ਸੰਤ ਬਾਬਾ ਹੀਰਾ ਸਿੰਘ (ਸਤਿਨਾਮ ਜੀ)ਜੀ।

108
23052013ਸੰਤ ਬਾਬਾ ਜਗਤ ਸਿੰਘ ਜੀ ਦੀ 56ਵੀਂ ਅਤੇ ਸੰਤ ਬਾਬਾ ਹੀਰਾ ਸਿੰਘ ਜੀ (ਸਤਿਨਾਮ ਜੀ) ਦੀ 26ਵੀਂ ਬਰਸੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 
ਮਿਤੀ 29 ਮਈ 2013 ਦਿਨ ਬੁੱਧਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆ ਨੇ ਜਾਣਕਾਰੀ
 ਦਿੰਦਿਆਂ ਦੱਸਿਆ ਕਿ ਬਰਸੀ ਦੇ ਸਬੰਧ ਵਿੱਚ 33 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੀ ਪ੍ਰਾਰੰਭਤਾ ਮਿਤੀ 27 ਮਈ 2013 ਨੂੰ ਸਵੇਰੇ 11 ਵਜੇ ਹੋਵੇਗੀ। 
ਜਿਨ੍ਹਾਂ ਦਾ ਭੋਗ ਮਿਤੀ 29 ਮਈ 2013 ਨੂੰ ਸਵੇਰੇ 11 ਵਜੇ ਪਵੇਗਾ। ਉਪਰੰਤ ਧਾਰਮਿਕ ਦੀਵਾਨ ਸੱਜਣਗੇ। ਜਿਸ ਵਿੱਚ ਉੱਚ ਕੋਟੀ ਦੇ ਰਾਗੀ, ਢਾਡੀ ਅਤੇ 
ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਉਣਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।