ਮੁੱਖ ਚੋਣਕਾਰ ਅਫਸਰ ਪੰਜਾਬ ਵੱਲੋਂ ਆ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਸਰਪੰਚੀ ਸੀਟ ਦੀ ਰਾਖਵਾਂਕਰਨ ਸੂਚੀ ਜ਼ਾਰੀ ਕਰ ਦਿੱਤੀ ਗਈ ਹੈ। ਰਾਖਵਾਂਕਰਨ ਸੂਚੀ ਜ਼ਾਰੀ ਹੁੰਦੇ ਸਾਰ ਹੀ ਇਲਾਕੇ ਭਰ ਦੇ ਪਿੰਡਾਂ ਵਿੱਚ ਗਹਿਮਾ ਗਹਿਮੀ ਸ਼ੁਰੂ ਹੋ ਗਈ ਹੈ। ਸੰਭਾਵੀ ਉਮੀਦਵਾਰਾਂ ਨੇ ਅੰਦਰ ਖਾਤੇ ਵੋਟਰਾਂ ਦੀ ਜੋੜ-ਤੋੜ ਕਰਨੀ ਸ਼ੁਰੂ ਕਰ ਦਿੱਤੀ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਇਸ ਵਾਰ ਮੁਕਾਬਲਾ ਕਾਫੀ ਰੋਮਾਂਚ ਭਰਪੂਰ ਹੋਵੇਗਾ। ਪਿੰਡਾਂ ਦੀ ਵਾਰਡਬੰਦੀ ਹੋਣ ਨਾਲ ਵੋਟਰ ਸੀਮਿਤ ਦਾਇਰੇ ਅੰਦਰ ਵੰਡੇ ਗਏ ਹਨ। ਜਿਸ ਨਾਲ ਉਮੀਦਵਾਰ ਨੂੰ ਆਪਣੀ ਸਥਿਤੀ ਦੀ ਸ਼ਪੱਸ਼ਟਤਾ ਦਾ ਅੰਦਾਜ਼ਾ ਲਾਉਣਾ ਅਸਾਨ ਹੋ ਗਿਆ ਹੈ। ਮੁੱਖ ਚੋਣਕਾਰ ਅਫਸਰ ਪੰਜਾਬ ਵੱਲੋਂ ਜ਼ਾਰੀ ਸੂਚੀ ਵਿੱਚੋਂ ਇਲਾਕੇ ਦੇ ਪਿੰਡਾਂ ਦੀ ਰਾਖਵਾਂਕਰਨ ਸੂਚੀ ਹੇਠ ਲਿਖੇ ਅਨੁਸਾਰ ਹੈ:
ਜਨਰਲ
ਬਸਤੀ ਬੂਲਪੁਰ, ਬਸਤੀ ਰੰਗੀਲਪੁਰ, ਮੁੱਲਾਬਾਹਾ, ਸੈਦਪੁਰ, ਨੱਥੂਪੁਰ, ਸਾਬੂਵਾਲ, ਸ਼ਿਕਾਰਪੁਰ, ਸੂਜੋਕਾਲੀਆ, ਬਸਤੀ ਅਮਰਕੋਟ, ਬਸਤੀ ਭਗਤਪੁਰ, ਬਸਤੀ ਜਾਂਗਲਾ, ਬੂਲਪੁਰ, ਮੰਗੂਪੁਰ।
ਐਸ.ਸੀ.
ਟੋਡਰਵਾਲ, ਦੰਦੂਪੁਰ, ਦਰੀਏਵਾਲ, ਬਸਤੀ ਹੁਸੈਨਪੁਰ ਦੂਲੋਵਾਲ।
ਐਸ.ਸੀ.(ਔਰਤ)
ਕਾਲਰੂ, ਮੈਰੀਪੁਰ, ਮਸੀਤ ਨਸੀਰਪੁਰ, ਨੂਰੋਵਾਲ
ਔਰਤ(ਜਨਰਲ)
ਅਮਾਨੀਪੁਰ, ਬਿਧੀਪੁਰ, ਬੂੜੇਵਾਲ,ਹੁਸੈਨਪੁਰ ਦੂਲੋਵਾਲ, ਤਲਵੰਡੀ ਚੌਧਰੀਆਂ, ਠੱਟਾ ਨਵਾਂ, ਠੱਟਾ ਪੁਰਾਣਾ, ਟਿੱਬਾ।