ਪ੍ਰੋਫੈਸਰ ਜਸਵੰਤ ਮੋਮੀ ਵੱਲੋ ਆਪਣੀ ਬੇਟੀ ਦੀ ਯਾਦ ਵਿੱਚ ਵਿਦਿਆਰਥੀਆਂ ਨੂੰ 100 ਸਕੂਲ ਬੈਗ ਵੰਡੇ ਗਏ।

46

Jaswant Momi
ਪਿੰਡ ਠੱਟਾ ਨਵਾਂ ਦੇ ਮੂਲ ਨਿਵਾਸੀ ਅਤੇ ਅਮਰੀਕਾ ਵਿੱਚ ਰਹਿ ਰਹੇ ਪ੍ਰੋਫੈਸਰ ਜਸਵੰਤ ਸਿੰਘ ਮੋਮੀ ਵੱਲੋਂ ਆਪਣੀ ਪੁੱਤਰੀ ਅਨਮੋਲ ਮੋਮੀ ਦੀ ਯਾਦ ਵਿੱਚ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਪੁਰ ਛੰਨਾਂ ਦੇ ਵਿਦਿਆਰਥੀਆਂ ਨੂੰ 100 ਸਕੂਲ ਬੈਗ ਵੰਡੇ ਗਏ। ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਪੁਰ ਛੰਨਾਂ ਦੇ ਵਿਹੜੇ ਵਿੱਚ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪ੍ਰੋਫੈਸਰ ਜਸਵੰਤ ਸਿੰਘ ਮੋਮੀ ਦੇ ਭਰਾ ਐਡਵੋਕੇਟ ਬਲਵਿੰਦਰ ਸਿੰਘ ਮੋਮੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿੰਦਗੀਆਂ ਦੀਆਂ ਮੁਸ਼ਕਲਾਂ ਨੂੰ ਪਾਰ ਕਰਨ ਦਾ ਇੱਕ-ਇੱਕੋ ਹੈ ਰਸਤਾ ਸਿੱਖਿਆ ਹੀ ਹੈ। ਇਸ ਲਈ ਸਿੱਖਿਅਤ ਬਣੋ ਅਤੇ ਸਫਲਤਾ ਦੀਆਂ ਉਚਾਈਆਂ ਨੂੰ ਛੂਹੋ। ਇਸ ਮੌਕੇ ਮੈਡਮ ਰਜਿੰਦਰ ਕੌਰ, ਮਾਸਟਰ ਅਮਨਦੀਪ ਸਿੰਘ, ਮੈਡਮ ਜਸਵਿੰਦਰ ਕੌਰ, ਪ੍ਰੋਫੈਸਰ ਮੋਮੀ ਦੀ ਧਰਮ ਸੁਪਤਨੀ ਹਰਭਜਨ ਕੌਰ, ਮਾਸਟਰ ਇੰਦਰਜੀਤ ਸਿੰਘ, ਮੈਡਮ ਜਸਬੀਰ ਕੌਰ ਅਤੇ ਰੁਪਿੰਦਰ ਕੌਰ ਮੋਮੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।