ਬੀਤੇ ਦਿਨੀਂ ਪ੍ਰਵਾਸੀ ਭਾਰਤੀ ਸ. ਮੇਜਰ ਸਿੰਘ ਥਿੰਦ ਹੌਲੈਂਡ ਨੇ ਪਿੰਡ ਠੱਟਾ ਦੀ ਵੈਬਸਾਈਟ ਲਈ 2000 ਰੁਪਏ, ਸਰਕਾਰੀ ਹਾਈ ਸਕੂਲ ਠੱਟਾ ਨਵਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਨੂੰ ਪੁਸਤਕ ‘ਸਿੱਖਸ ਇਨ ਵਰਲਡ ਵਾਰ-1’ ਅਤੇ 1500-1500 ਰੁਪਏ ਦੀ ਨਕਦ ਰਾਸ਼ੀ ਭੇਂਟ ਕੀਤੀ। ਇਸ ਮੌਕੇ ਉਹਨਾਂ ਨਾਲ ਮਾਸਟਰ ਨਿਰੰਜਣ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ।